ਦਫਤਰ ਟੁੱਟਣ ਤੋਂ ਬਾਅਦ ਕੰਗਨਾ ਰਣੌਤ ਨੇ ਉਧਵ ਠਾਕਰੇ ਨੂੰ ਦਿੱਤਾ ਠੋਕਵਾਂ ਜਵਾਬ

Written by  Rupinder Kaler   |  September 10th 2020 09:44 AM  |  Updated: September 10th 2020 09:44 AM

ਦਫਤਰ ਟੁੱਟਣ ਤੋਂ ਬਾਅਦ ਕੰਗਨਾ ਰਣੌਤ ਨੇ ਉਧਵ ਠਾਕਰੇ ਨੂੰ ਦਿੱਤਾ ਠੋਕਵਾਂ ਜਵਾਬ

ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ ਦੀ ਨਾਜਾਇਜ਼ ਉਸਾਰੀ ਢਹਿ-ਢੇਰੀ ਕਰ ਦਿੱਤੀ ਹੈ। ਬੀਐੱਮਸੀ ਦੀ ਟੀਮ ਜੇਸੀਬੀ ਤੇ ਮਜ਼ਦੂਰਾਂ ਨਾਲ ਕੰਗਨਾ ਦੇ ਦਫ਼ਤਰ ਪਹੁੰਚੀ ਤੇ ਦਫਤਰ ਨੂੰ ਤੋੜਿਆ ਗਿਆ। ਇਸ ਵਿਚਕਾਰ ਕੰਗਨਾ ਨੇ ਬੀਐੱਮਸੀ ਦੀ ਟੀਮ ਨੂੰ ਬਾਬਰ ਦੀ ਫ਼ੌਜ ਕਿਹਾ ਹੈ। ਕੰਗਨਾ ਰਣੌਤ ਨੇ ਕਿਹਾ ਕਿ ਉਧਵ ਠਾਕਰੇ ਤੈਨੂੰ ਕੀ ਲੱਗਦਾ ਹੈ ਕਿ ਤੁਸੀਂ ਫਿਲਮ ਮਾਫੀਆ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਮੇਰੇ ਨਾਲ ਬਹੁਤ ਵੱਡਾ ਬਦਲਾ ਲਿਆ ਹੈ। ਅੱਜ ਮੇਰਾ ਘਰ ਟੁੱਟਿਆ ਹੈ ਕੱਲ੍ਹ ਤੁਹਾਡਾ ਘਮੰਡ ਟੁੱਟੇਗਾ...।

https://twitter.com/KanganaTeam/status/1303636961131782147

ਇਹ ਵਕਤ ਦਾ ਪਹੀਆ ਹੈ, ਯਾਦ ਰੱਖਣਾ ਹਮੇਸ਼ਾ ਇਕ ਵਰਗਾ ਨਹੀਂ ਰਹਿੰਦਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਕਿਉਂਕਿ ਮੈਨੂੰ ਪਤਾ ਤਾਂ ਸੀ ਕਿ ਕਸ਼ਮੀਰੀ ਪੰਡਿਤਾਂ 'ਤੇ ਕੀ ਬੀਤੀ ਹੋਵੇਗੀ। ਅੱਜ ਮੈਂ ਮਹਿਸੂਸ ਕੀਤਾ ਹੈ ਤੇ ਅੱਜ ਮੈਂ ਇਸ ਦੇਸ਼ ਨੂੰ ਵਚਨ ਦਿੰਦੀ ਹਾਂ ਕਿ ਮੈਂ ਸਿਰਫ਼ ਅਯੁੱਧਿਆ 'ਤੇ ਹੀ ਨਹੀਂ ਕਸ਼ਮੀਰ 'ਤੇ ਵੀ ਇਕ ਫਿਲਮ ਬਣਾਉਂਗੀ ਤੇ ਆਪਣੇ ਦੇਸ਼ਵਾਸੀਆਂ ਨੂੰ ਜਗਾਉਂਗੀ ਕਿਉਂਕਿ ਮੈਨੂੰ ਪਤਾ ਸੀ ਕਿ ਅਜਿਹਾ ਕੁਝ ਮੇਰੇ ਨਾਲ ਹੋਵੇਗਾ।

ਇਸ ਦਾ ਮਤਲਬ ਹੈ, ਇਸ ਦੇ ਕਈ ਮਾਇਨੇ ਹਨ ਤੇ ਉਧਵ ਠਾਕਰੇ ਇਹ ਜੋ ਕ੍ਰੂਰਤਾ ਤੇ ਇਹ ਜੋ ਅੱਤਵਾਦ ਹੈ, ਚੰਗਾ ਹੋਇਆ ਇਹ ਮੇਰੇ ਨਾਲ ਹੋਇਆ ਕਿਉਂਕਿ ਇਸ ਦੇ ਕੁਝ ਮਾਇਨੇ ਹਨ। ਜੈ ਹਿੰਦ, ਜੈ ਮਹਾਰਾਸ਼ਟਰ।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network