Advertisment

ਅਰਨਬ ਗੋਸਵਾਮੀ ਦੇ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਨੇ ਮਹਾਰਾਸ਼ਟਰ ਸਰਕਾਰ ’ਤੇ ਲਗਾਇਆ ਨਿਸ਼ਾਨਾ

author-image
By Rupinder Kaler
New Update
ਅਰਨਬ ਗੋਸਵਾਮੀ ਦੇ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਨੇ ਮਹਾਰਾਸ਼ਟਰ ਸਰਕਾਰ ’ਤੇ ਲਗਾਇਆ ਨਿਸ਼ਾਨਾ
Advertisment
ਇੱਕ ਟੀਵੀ ਚੈਨਲ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ 'ਤੇ ਬਾਲੀਵੁੱਡ ਅਦਾਕਾਰਾ
Advertisment
ਕੰਗਨਾ ਰਣੌਤ ਨੇ ਇਕ ਵਾਰ ਫਿਰ ਮਹਾਰਾਸ਼ਟਰ ਸਰਕਾਰ 'ਤੇ ਹਮਲਾ ਬੋਲਿਆ ਹੈ। ਕੰਗਨਾ ਨੇ ਟਵੀਟ ਕਰਕੇ ਲਿਖਿਆ ਕਿ ਇਹ ਲੜਾਈ ਸਿਰਫ ਅਰਨਬ ਦੀ ਜਾਂ ਮੇਰੀ ਨਹੀਂ ਹੈ, ਇਹ ਲੜਾਈ ਸੱਭਿਅਤਾ ਦੀ ਹੈ। Kangana Ranaut
Advertisment
ਹੋਰ ਪੜ੍ਹੋ : Kangana Ranaut Will Don 4 Looks In Jayalalithaa Biopic, Hollywood’s Jason Collins To Do Her Makeup ਇਸਤੋਂ ਪਹਿਲਾਂ ਵੀ ਗੋਸਵਾਮੀ ਦੀ ਗ੍ਰਿਫ਼ਤਾਰੀ 'ਤੇ ਕੰਗਨਾ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਫਿਰ ਮੋਰਚਾ ਖੋਲ੍ਹਿਆ ਸੀ। ਕੰਗਨਾ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਕੇ ਮਹਾਰਾਸ਼ਟਰ ਸਰਕਾਰ ਤੋਂ ਪੁੱਛਿਆ ਕਿ ਆਖ਼ਰ ਕਿੰਨੇ ਲੋਕਾਂ ਦੇ ਗਲੇ ਘੁੱਟੇ ਜਾਣਗੇ? ਕਿੰਨੇ ਲੋਕਾਂ ਦੇ ਘਰ ਤੋੜੇ ਜਾਣਗੇ। ਅਰਨਬ ਗੋਸਵਾਮੀ ਦੇ ਘਰ ਜਾ ਕੇ ਮੁੰਬਈ ਪੁਲਿਸ ਨੇ ਜਿਸ ਤਰ੍ਹਾਂ ਉਨ੍ਹਾਂ ਨੂੰ ਕੁੱਟਿਆ, ਜਿਸ ਤਰ੍ਹਾਂ ਦਾ ਉਸ ਨਾਲ ਵਿਵਹਾਰ ਕੀਤਾ, ਉਹ ਨਿੰਦਣਯੋਗ ਸੀ।
Advertisment
Kangana Ranaut Love For Flowers ਆਤਮ-ਹੱਤਿਆ ਲਈ ਕਥਿਤ ਤੌਰ 'ਤੇ ਉਕਸਾਉਣ ਵਾਲੇ ਇਕ ਮਾਮਲੇ 'ਚ ਬੁੱਧਵਾਰ ਨੂੰ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਅਰਨਬ 14 ਦਿਨ ਦੀ ਨਿਆਂਇਕ ਹਿਰਾਸਤ 'ਚ ਹੈ। ਦੂਸਰੇ ਪਾਸੇ ਅਰਨਬ ਗੋਸਵਾਮੀ ਨੇ ਮੁੰਬਈ ਪੁਲਿਸ 'ਤੇ ਆਪਣੇ ਨਾਲ ਅਤੇ ਪਰਿਵਾਰ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਕੋਰੋਨਾ ਮਹਾਮਾਰੀ ਕਾਰਨ ਅਰਨਬ ਨੂੰ ਇਕ ਸਕੂਲ 'ਚ ਬਣੇ ਕੋਵਿਡ ਸੈਂਟਰ 'ਚ ਰੱਖਿਆ ਗਿਆ ਸੀ। ਜ਼ਮਾਨਤ ਅਰਜੀ 'ਤੇ ਫ਼ੈਸਲੇ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਵੇਗੀ।
 
View this post on Instagram
 

A post shared by Kangana Ranaut (@kanganaranaut) on

Advertisment

Stay updated with the latest news headlines.

Follow us:
Advertisment
Advertisment
Latest Stories
Advertisment