
Kangana Ranaut news: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਜਲਦੀ ਹੀ ਰਜਨੀਕਾਂਤ ਅਤੇ ਜਯੋਤਿਕਾ ਸਟਾਰਰ ਫ਼ਿਲਮ ਚੰਦਰਮੁਖੀ ਦੇ ਸੀਕਵਲ ਯਾਨੀਕਿ ‘ਚੰਦਰਮੁਖੀ 2’ ਵਿੱਚ ਨਜ਼ਰ ਆਵੇਗੀ। ਕੰਗਨਾ ਰਣੌਤ ਇਨ੍ਹੀਂ ਦਿਨੀਂ ਫ਼ਿਲਮ ਐਮਰਜੈਂਸੀ ਵਿੱਚ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕੰਗਨਾ ਰਣੌਤ ਚੰਦਰਮੁਖੀ ਦੇ ਸੀਕਵਲ 'ਚ ਨਜ਼ਰ ਆਉਣ ਵਾਲੀ ਹੈ। ਕੰਗਨਾ ਰਣੌਤ ਪੀ ਵਾਸੂ ਦੁਆਰਾ ਨਿਰਦੇਸ਼ਿਤ ਫ਼ਿਲਮ ਚੰਦਰਮੁਖੀ ਦੇ ਸੀਕਵਲ ਵਿੱਚ ਤਮਿਲ ਅਭਿਨੇਤਾ ਰਾਘਵ ਲਾਰੇਂਸ ਦੇ ਨਾਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਪੁਰਾਣੀ ਹਿੰਦੀ ਫ਼ਿਲਮ ਦੇ ਰੋਮਾਂਟਿਕ ਡਾਇਲਾਗ ‘ਤੇ ਪਤੀ ਰਵੀ ਦੁਬੇ ਨਾਲ ਬਣਾਈ ਮਜ਼ੇਦਾਰ ਵੀਡੀਓ

ਕੰਗਨਾ ਰਣੌਤ ਐਮਰਜੈਂਸੀ ਦੇ ਆਸਾਮ ਸ਼ੈਡਿਊਲ ਨੂੰ ਸਮੇਟਣ ਤੋਂ ਬਾਅਦ ਇੱਕ ਛੋਟਾ ਜਿਹਾ ਬ੍ਰੇਕ ਲਵੇਗੀ ਅਤੇ ਬ੍ਰੇਕ ਤੋਂ ਵਾਪਸ ਆਉਣ ਤੋਂ ਬਾਅਦ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਚੰਦਰਮੁਖੀ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਕਰੇਗੀ। ਚੰਦਰਮੁਖੀ 2005 ਦੀ ਇੱਕ ਤਮਿਲ ਡਰਾਮਾ ਫ਼ਿਲਮ ਹੈ ਜਿਸ ਵਿੱਚ ਰਜਨੀਕਾਂਤ ਅਤੇ ਜਯੋਤਿਕਾ ਸਰਵਨਨ ਮੁੱਖ ਭੂਮਿਕਾਵਾਂ ਵਿੱਚ ਹਨ।
ਚੰਦਰਮੁਖੀ 2 ਵਿੱਚ ਕੰਗਨਾ ਰਣੌਤ ਦਾ ਕਿਰਦਾਰ ਇੱਕ ਵਧੀਆ ਡਾਂਸਰ ਦਾ ਹੋਵੇਗਾ, ਜੋ ਰਾਜੇ ਦੇ ਦਰਬਾਰ 'ਚ ਡਾਂਸ ਕਰਦੀ ਹੈ। ਯਾਦ ਰਹੇ ਕਿ ਚੰਦਰਮੁਖੀ ਦੀ ਹਿੰਦੀ ਰੀਮੇਕ ਭੂਲ ਭੁਲਈਆ ਦੇ ਨਾਂ 'ਤੇ ਬਣੀ ਸੀ, ਜਿਸ 'ਚ ਅਕਸ਼ੈ ਕੁਮਾਰ ਅਤੇ ਵਿਦਿਆ ਬਾਲਨ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ।

ਖਾਸ ਗੱਲ ਇਹ ਹੈ ਕਿ ਕੰਗਨਾ ਰਣੌਤ ਦੀ ਆਖਰੀ ਰਿਲੀਜ਼ ਫ਼ਿਲਮ ਧਾਕੜ ਸੀ। ਫ਼ਿਲਮ 'ਚ ਕੰਗਨਾ ਰਣੌਤ ਐਕਸ਼ਨ ਅਵਤਾਰ 'ਚ ਨਜ਼ਰ ਆਈ ਸੀ। ਹਾਲਾਂਕਿ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਬਿਲਕੁਲ ਵੀ ਪਸੰਦ ਨਹੀਂ ਕੀਤਾ ਅਤੇ ਫ਼ਿਲਮ ਬਾਕਸ ਆਫਿਸ 'ਤੇ ਪੂਰੀ ਤਰ੍ਹਾਂ ਫਲਾਪ ਸਾਬਤ ਹੋਈ। ਇਸ ਦੇ ਨਾਲ ਹੀ ਕੰਗਨਾ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਐਮਰਜੈਂਸੀ ਵੀ ਸ਼ਾਮਲ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਕੰਗਨਾ ਰਣੌਤ ਕਰ ਰਹੀ ਹੈ। ਇਸ ਫ਼ਿਲਮ ਵਿੱਚ ਉਹ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਾਦਰ ਵਿੱਚ ਨਜ਼ਰ ਆਵੇਗੀ।