ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਕੰਗਨਾ ਰਨੌਤ, ਦਿਲਜੀਤ ਤੇ ਪ੍ਰਿਯੰਕਾ ਚੋਪੜਾ ਨੂੰ ਟੈਗ ਕਰਕੇ ਕੀਤਾ ਇਹ ਟਵੀਟ

written by Rupinder Kaler | December 11, 2020

ਹਰ ਪਾਸੇ ਫਜ਼ੀਹਤ ਕਰਵਾਉਣ ਤੋਂ ਬਾਅਦ ਕੰਗਨਾ ਰਨੌਤ ਆਪਣੀਆਂ ਹਰਕਤਾਂ ਤੋਂ ਟਲਦੀ ਨਜ਼ਰ ਨਹੀਂ ਆ ਰਹੀ । ਕੰਗਨਾ ਨੇ ਇੱਕ ਵਾਰ ਫਿਰ ਇਤਰਾਜ਼ਯੋਗ ਟਵੀਟ ਕੀਤਾ ਹੈ ।ਕੰਗਨਾ ਰਨੌਤ ਨੇ ਟਵੀਟ ਕਰਦਿਆਂ ਲਿਖਿਆ, 'ਜ਼ਿਆਦਾ ਵੱਡੀ ਦਿੱਕਤ ਤਾਂ ਇਹ ਹੈ ਕਿ ਜੋ ਲੋਕ ਇਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ ਤੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ।

ਹੋਰ ਪੜ੍ਹੋ :

Kangana

ਸਭ ਨੂੰ ਪਤਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਬਹੁਤ ਜ਼ਰੂਰੀ ਹਨ। ਪਰ ਫਿਰ ਵੀ ਉਨ੍ਹਾਂ ਨੂੰ ਭੜਕਾਇਆ ਜਾ ਰਿਹਾ ਹੈ, ਨਫਰਤ ਫੈਲਾਈ ਜਾ ਰਹੀ ਹੈ। ਫਾਇਦੇ ਲਈ ਭਾਰਤ ਬੰਦ ਕੀਤਾ ਜਾ ਰਿਹਾ ਹੈ।' ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਰਨੌਤ ਕਿਸਾਨਾਂ ਦੇ ਮੁੱਦਿਆਂ 'ਤੇ ਸੱਤਾ ਧਿਰ ਮੋਦੀ ਸਰਕਾਰ ਦੇ ਬਿੱਲ ਦਾ ਪੂਰਾ ਸਮਰਥਨ ਕਰ ਰਹੀ ਹੈ। ਇਸ ਕਾਰਨ ਹੀ ਉਹ ਕਿਸਾਨ ਅੰਦੋਲਨ ਦੇ ਵਿਰੋਧ 'ਚ ਹੈ।

Kangana

ਇਸ ਟਵੀਟ ਰਾਹੀ ਕੰਗਨਾ ਰਨੌਤ ਨੇ ਦਿਲਜੀਤ ਦੇ ਨਾਲ ਪ੍ਰਿਯੰਕਾ ਚੋਪੜਾ ਨੂੰ ਵੀ ਲੰਮੇ ਹੱਥੀਂ ਲਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਚੋਪੜਾ ਨੇ ਕਿਸਾਨਾਂ ਦੇ ਸਮਰਥਨ 'ਚ ਟਵੀਟ ਕੀਤਾ ਸੀ। ਜਿਸ ਕਰਕੇ ਕੰਗਨਾ ਰਨੌਤ ਪ੍ਰਿਯੰਕਾ ਤੇ ਭੜਕ ਰਹੀ ਹੈ ।

Kangana Ranaut

ਕੰਗਨਾ ਰਨੌਤ ਨੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ ਨੂੰ ਟੈਗ ਕਰਦਿਆਂ ਲਿਖਿਆ, 'ਪਿਆਰੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ ਜੇਕਰ ਸਚਮੁੱਚ ਕਿਸਾਨਾਂ ਦੀ ਚਿੰਤਾ ਹੈ, ਜੇਕਰ ਸਚਮੁੱਚ ਆਪਣੀਆਂ ਮਾਤਾਵਾਂ ਦਾ ਆਦਰ ਸਨਮਾਨ ਕਰਦੇ ਹੋ ਤਾਂ ਸੁਣ ਲਓ ਆਖਿਰ ਫਾਰਮਰਜ਼ ਬਿੱਲ ਹੈ ਕੀ? ਜਾਂ ਸਿਰਫ ਆਪਣੀਆਂ ਮਾਤਾਵਾਂ, ਭੈਣਾਂ ਤੇ ਕਿਸਾਨਾਂ ਦਾ ਇਸਤੇਮਾਲ ਕਰਕੇ ਦੇਸ਼ਧ੍ਰੋਹੀਆਂ ਦੇ ਗੁੱਡ ਬੁੱਕਸ 'ਚ ਆਉਣਾ ਚਾਹੁੰਦੇ ਹੋ? ਵਾਹ ਰੇ ਦੁਨੀਆ ਵਾਹ"

0 Comments
0

You may also like