ਕੰਗਨਾ ਰਨੌਤ ਨੇ ਭਾਰਤ ਬੰਦ ’ਤੇ ਕੀਤਾ ਟਵੀਟ, ਵੀਡੀਓ ਕੀਤੀ ਸਾਂਝੀ

written by Rupinder Kaler | December 08, 2020

ਕੰਗਨਾ ਰਨੌਤ ਆਪਣੇ ਟਵੀਟ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ । ਉਹ ਲਗਾਤਾਰ ਕਿਸਾਨਾਂ ਦੇ ਅੰਦੋਲਨ ਦਾ ਵਿਰੋਧ ਕਰ ਰਹੀ ਹੈ। ਅੱਜ ਉਸਨੇ ਕਿਸਾਨਾਂ ਦੇ ਭਾਰਤ ਬੰਦ ਦੇ ਖਿਲਾਫ ਟਵੀਟ ਕੀਤਾ ਹੈ, ਜੋ ਕਿ ਕਾਫ਼ੀ ਵਾਇਰਲ ਹੋ ਰਿਹਾ ਹੈ। ਕੰਗਨਾ ਰਨੌਤ ਨੇ ਆਪਣੇ ਟਵੀਟ ਵਿੱਚ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਪ੍ਰੋਟੈਸਟ ਬਾਰੇ ਗੱਲ ਕਰਦੀ ਦਿਖਾਈ ਦੇ ਰਹੀ ਹੈ। ਹੋਰ ਪੜ੍ਹੋ :

protest ਕੰਗਨਾ ਨੇ ਟਵੀਟ ਕਰਦਿਆਂ ਲਿਖਿਆ, 'ਆਓ, ਭਾਰਤ ਬੰਦ ਕਰੀਏ, ਉਂਝ ਤਾਂ ਇਸ ਕਿਸ਼ਤੀ ਲਈ ਤੂਫਾਨਾਂ ਦੀ ਘਾਟ ਨਹੀਂ ਹੈ, ਪਰ ਲਾਓ ਕੁਹਾੜਾ ਕੁਝ ਛੇਕ ਕਰ ਦਿੰਦੇ ਹਾਂ , ਇਹ ਹਰ ਰੋਜ਼ ਮਰਦਾ ਹੈ। ਇੱਥੇ ਹਰ ਉਮੀਦ, ਦੇਸ਼ ਭਗਤਾਂ ਨੂੰ ਦੱਸੋ ਕਿ ਤੁਸੀਂ ਆਪਣੇ ਲਈ ਦੇਸ਼ ਦਾ ਟੁਕੜਾ ਵੀ ਮੰਗੋ, ਸੜਕ ਤੇ ਆਓ ਅਤੇ ਤੁਸੀਂ ਵੀ ਧਰਨਾ ਦਿਓ, ਆਓ ਅੱਜ ਇਸ ਕਿੱਸੇ ਨੂੰ ਖਤਮ ਕਰੀਏ।’ ਕੰਗਨਾ ਦੇ ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਮੈਂਟਾਂ ਦਾ ਹੜ੍ਹ ਆ ਗਿਆ ਹੈ । kangna ਲੋਕਾਂ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ । ਹਰ ਪਾਸੇ ਕੰਗਨਾ ਦੀ ਅਲੋਚਨਾ ਹੋ ਰਹੀ ਹੈ । ਤੁਹਾਨੂੰ ਦੱਸ ਦੇਈਏ ਕਿ ਕੰਗਨਾ ਕਿਸਾਨ ਅੰਦੋਲਨ 'ਤੇ ਲਗਾਤਾਰ ਟਵੀਟ ਕਰ ਰਹੀ ਹੈ । ਇਸ ਤੋਂ ਪਹਿਲਾਂ ਇੱਕ ਬਜੁਰਗ ਔਰਤ ਤੇ ਗਲਤ ਕਮੈਂਟ ਕਰਕੇ ਕੰਗਨਾ ਕਾਫੀ ਫਜ਼ੀਹਤ ਕਰਵਾ ਚੁੱਕੀ ਹੈ । [embed]https://twitter.com/KanganaTeam/status/1336122165540765699[/embed]

0 Comments
0

You may also like