
ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਕੰਗਨਾ ਦੀ ਫਿਲਮ ਧਾਕੜ ਰਿਲੀਜ਼ ਹੋਈ ਸੀ, ਜੋ ਕਿ ਫਲਾਪ ਰਹੀ। ਇਸ ਦੇ ਬਾਵਜੂਦ ਕੰਗਨਾ ਨੇ ਪੋਸਟ ਜਾਰੀ ਕਰ ਖ਼ੁਦ ਨੂੰ ਬਾਕਸ ਆਫਿਸ ਦੀ ਕੁਈਨ ਕਿਹਾ। ਹਾਲ ਹੀ 'ਚ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪਰਿਵਾਰ ਨਾਲ ਪਿਕਨਿਕ ਮਨਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਕੰਗਨਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਤੇ ਪਰਿਵਾਰ ਮੈਂਬਰਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਕੰਗਨਾ ਰਣੌਤ ਪਰਿਵਾਰ ਦੇ ਨਾਲ ਖੂਬਸੂਰਤ ਪਹਾੜੀਆਂ ਦੇ ਵਿੱਚ ਪਿਕਨਿਕ ਮਨਾਉਂਦੀ ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਦੇ ਵਿੱਚ ਕੰਗਨਾ ਦੇ ਨਾਲ ਉਸ ਦੀ ਭੈਣ, ਭਤੀਜਾ ਤੇ ਨਜ਼ਰ ਆ ਰਹੇ ਹਨ। ਕੰਗਨਾ ਨੇ ਵੱਖ-ਵੱਖ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਕੰਗਨਾ ਪਹਾੜੀਆਂ ਉੱਤੇ ਬੈਠ ਕੇ ਵੱਖ-ਵੱਖ ਅੰਦਾਜ ਦੇ ਵਿੱਚ ਪੋਜ਼ ਦਿੰਦੀ ਹੋਈ ਵਿਖਾਈ ਦੇ ਰਹੀ ਹੈ। ਇੱਕ ਤਸਵੀਰ ਦੇ ਵਿੱਚ ਕੰਗਨਾ ਗਿਲਾਸ ਵਿੱਚ ਕੁਝ ਪੀਂਦੀ ਹੋਈ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ। ਆਪਣੀ ਪੋਸਟ ਦੇ ਕੈਪਸ਼ਨ ਵਿੱਚ ਕੰਗਨਾ ਰਣੌਤ ਨੇ ਲਿਖਿਆ, " ਮੈਨੂੰ ਆਪਣੇ ਪਰਿਵਾਰ ਨਾਲ ਮੇਰੇ ਮਨਪਸੰਦ ਸਥਾਨ 'ਤੇ ਬਰੇਕ ਡੇ ਦੀ ਲੋੜ ਸੀ ... ਅਤੇ ਮੌਸਮ ਵੀ ਦਿਆਲੂ ਸੀ ... ਖੂਬਸੂਰਤ ਦਿਨ ... । "

ਹੋਰ ਪੜ੍ਹੋ: ਉਰਫੀ ਜਾਵੇਦ ਨੇ ਅਧਿਕਾਰਤ ਤੌਰ 'ਤੇ ਬਦਲਿਆ ਆਪਣਾ ਨਾਂਅ, ਪੜ੍ਹੋ ਪੂਰੀ ਖ਼ਬਰ
ਦੱਸ ਦਈਏ ਕਿ ਹਾਲ ਹੀ ਵਿੱਚ ਕੰਗਨਾ ਨੇ ਮਨਾਲੀ ‘ਚ ਆਪਣੇ ਸੁਫਨਿਆਂ ਦਾ ਘਰ ਬਣਵਾਇਆ ਹੈ। ਇਸ ਨਵੇਂ ਬਣਾਏ ਗਏ ਘਰ (New Hosue ) ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਮਨਾਲੀ ‘ਚ ਬਣਾਏ ਗਏ ਇਸ ਘਰ ‘ਚ ਪੱਥਰ, ਲੱਕੜ ਅਤੇ ਪਹਾੜੀ ਸ਼ੈਲੀ ਦੇ ਨਾਲ ਤਿਆਰ ਕੀਤੇ ਗਏ ਇਸ ਘਰ ‘ਚ ਸੁੱਖ ਸਹੂਲਤ ਦੀ ਹਰ ਚੀਜ ਮੌਜੂਦ ਹੈ । ਇਸ ਘਰ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਇੱਥੇ ਬਹੁਤ ਸਾਰੇ ਡਿਜਾਇਨ ਹਨ, ਜੋ ਸਜਾਵਟ ਨੂੰ ਪਿਆਰ ਕਰਦੇ ਹਨ ।
View this post on Instagram