ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹਮੇਸ਼ਾ ਲਈ ਸਸਪੈਂਡ

written by Rupinder Kaler | May 04, 2021 02:53pm

ਕਿਸਾਨਾਂ ਦੇ ਮੁੱਦੇ ਤੇ ਹਮੇਸ਼ਾ ਜ਼ਹਿਰ ਉਗਲਣ ਵਾਲੀ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹਮੇਸ਼ਾ ਲਈ ਸਸਪੈਂਡ ਕਰ ਦਿੱਤਾ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੰਗਾਲ ਚੋਣਾਂ 'ਚ ਭਾਜਪਾ ਦੀ ਵੱਡੀ ਹਾਰ ਕਰਕੇ ਕੰਗਨਾ ਬੌਖਲਾ ਗਈ ਸੀ ਤੇ ਲਗਾਤਾਰ ਵਿਵਾਦਿਤ ਟਵੀਟ ਕਰ ਰਹੀ ਸੀ, ਜਿਨ੍ਹਾਂ ਨੂੰ ਦੇਖ ਕੇ ਲੋਕ ਬੇਹੱਦ ਇਤਰਾਜ਼ਯੋਗ ਤੇ ਹਿੰਸਾ ਵਾਲੇ ਦੱਸ ਰਹੇ ਸੀ ।

Kangana-Ranaut Pic Courtesy: Instagram

ਹੋਰ ਪੜ੍ਹੋ :

ਮੀਨਾਕਸ਼ੀ ਸ਼ੇਸ਼ਾਧਰੀ ਦੇ ਦਿਹਾਂਤ ਦੀ ਉੱਡੀ ਅਫਵਾਹ, ਅਭਿਨੇਤਰੀ ਨੇ ਆਪਣੀ ਨਵੀਂ ਤਸਵੀਰ ਸਾਂਝੀ ਕੀਤੀ ਅਤੇ ਸਾਬਤ ਕੀਤਾ ਕਿ ਉਹ ਸਹੀ ਸਲਾਮਤ ਹੈ

Kangana Ranaut Pic Courtesy: Instagram

ਮੰਗਲਵਾਰ 4 ਮਈ ਨੂੰ ਵੀ ਕੰਗਨਾ ਨੇ ਇਕ ਇਤਰਾਜ਼ਯੋਗ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਮਮਤਾ ਬੈਨਰਜੀ ਦਾ ਨਾਮ ਲਏ ਬਿਨਾਂ ਉਨ੍ਹਾਂ ਦੀ ਤੁਲਨਾ ਮਿਥਿਹਾਸਕ ਪਾਤਰਾ ਤਾਡ਼ਕਾ ਨਾਲ ਕਰ ਦਿੱਤੀ ਸੀ। ਜਿਸ ਤੇ ਟਵਿੱਟਰ ਨੇ ਐਕਸ਼ਨ ਲੈਂਦੇ ਹੋਏ ਕੰਗਨਾ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ ।

Kangana Ranaut Pic Courtesy: Instagram

ਟਵਿੱਟਰ ਨੇ ਕਿਹਾ ਕਿ ਕੰਗਨਾ ਲਗਾਤਾਰ 'ਹੈਟਫੁੱਲ ਕੰਡਕਟ ਪਾਲਸੀ' ਦਾ ਉਲੰਘਣ ਕਰ ਰਹੀ ਸੀ ਤੇ ਇਸ ਲਈ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੰਗਨਾ ਦਾ ਪਹਿਲਾਂ ਵੀ ਕਈ ਵਾਰ ਟਵਿੱਟਰ ਅਕਾਊਂਟ ਆਰਜੀ ਤੌਰ ਤੇ ਸਸਪੈਂਡ ਕੀਤਾ ਗਿਆ ਹੈ ।

 

 

You may also like