ਸ਼ੁਰੂ ਹੋਇਆ ਕੰਗਨਾ ਦਾ ਨਵਾਂ ਸ਼ੋਅ Lockupp, ਕਈ ਸੈਲੇਬਸ ਨਾਲ ਪੰਗਾ ਲੈਂਦੀ ਨਜ਼ਰ ਆਵੇਗੀ ਪੰਗਾ ਗਰਲ

written by Pushp Raj | February 28, 2022

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ OTT ਰਿਐਲਿਟੀ ਸ਼ੋਅ ਲਾਕਅੱਪ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। OTT ਪਲੇਟਫਾਰਮ 'ਤੇ ਪ੍ਰਸਾਰਿਤ ਹੋਣ ਵਾਲੇ ਇਸ ਰਿਐਲਿਟੀ ਸ਼ੋਅ 'ਚ ਮਨੋਰੰਜਨ ਜਗਤ ਦੇ 16 ਮਸ਼ਹੂਰ ਚਿਹਰੇ ਹਿੱਸਾ ਲੈ ਰਹੇ ਹਨ।

ਖਾਸ ਗੱਲ ਇਹ ਹੈ ਕਿ ਸ਼ੋਅ 'ਚ ਸ਼ਾਮਲ ਸਾਰੇ ਕਲਾਕਾਰ ਕਿਸੇ ਨਾ ਕਿਸੇ ਵਿਵਾਦ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਇਸ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆਵੇਗੀ। ਅਜਿਹੇ 'ਚ ਸ਼ੋਅ ਦੀ ਨਿਰਮਾਤਾ ਏਕਤਾ ਕਪੂਰ ਨੇ ਸ਼ੋਅ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਪੋਸਟ ਸ਼ੇਅਰ ਕਰਕੇ ਇਸ ਸ਼ੋਅ ਨਾਲ ਜੁੜੀ ਜਾਣਕਾਰੀ ਦਿੱਤੀ।

Image Source: Instagram

ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੋਅ ਦੀ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਏਕਤਾ ਕਪੂਰ ਨੇ ਕਿਹਾ ਕਿ ਇਹ ਸ਼ੋਅ 27 ਫਰਵਰੀ ਤੋਂ ਐਮਐਕਸ ਪਲੇਅਰ ਅਤੇ ਅਲਟ ਬਾਲਾਜੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਪੋਸਟ ਨੂੰ ਸ਼ੇਅਰ ਕਰਦੇ ਹੋਏ ਏਕਤਾ ਨੇ ਕੈਪਸ਼ਨ 'ਚ ਲਿਖਿਆ, 'ਬੱਸ, ਕੁਝ ਘੰਟੇ ਬਾਕੀ ਹਨ। ਲਾਕਅੱਪ ਰਾਤ 10 ਵਜੇ ਤੋਂ Alt ਬਾਲਾਜੀ ਅਤੇ MX ਪਲੇਅਰ 'ਤੇ ਸਟ੍ਰੀਮ ਕੀਤਾ ਜਾਵੇਗਾ।

Image Source: Instagram

ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਸ਼ੋਅ ਦੀ ਹੋਸਟ ਕੰਗਨਾ ਰਣੌਤ ਅਤੇ ਸ਼ੋਅ 'ਚ ਹਿੱਸਾ ਲੈਣ ਵਾਲੇ ਕੁਝ ਕਲਾਕਾਰ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵੀਡੀਓ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਸ਼ੋਅ ਹੋਰਨਾਂ ਨਾਲੋਂ ਵੱਖਰਾ ਹੈ। ਇਥੇ ਕੰਟੈਸਟੈਂਟ ਨੂੰ 24 ਘੰਟਿਆਂ ਲਈ ਲੌਕਅਪ ਵਿੱਚ ਬੰਦ ਰਹਿਣਾ ਹੋਵੇਗਾ। "

ਦੱਸਣਯੋਗ ਹੈ ਕਿ ਸ਼ੋਅ 'ਚ ਸ਼ਾਮਲ ਹੋਣ ਵਾਲੇ ਕੁਝ ਕਲਾਕਾਰਾਂ ਦੇ ਨਾਂਅ ਸਾਹਮਣੇ ਆਏ ਹਨ। ਇਨ੍ਹਾਂ ਕਲਾਕਾਰਾਂ ਵਿੱਚ ਅਦਾਕਾਰਾ ਨਿਸ਼ਾ ਰਾਵਲ, ਕਾਮੇਡੀਅਨ ਮੁਨੱਵਰ ਫਾਰੂਕੀ, ਕਰਨਵੀਰ ਬੋਹਰਾ, ਪੂਨਮ ਪਾਂਡੇ, ਬਬੀਤਾ ਫੋਗਾਟ ਆਦਿ ਸ਼ਾਮਲ ਹਨ।

Image Source: Instagram

ਹੋਰ ਪੜ੍ਹੋ : Farhan-Shibani : ਸ਼ਿਬਾਨੀ ਦਾਂਡੇਕਰ ਨੇ ਵਿਆਹ ਡੇਟ ਦਾ ਬਣਵਾਇਆ ਟੈਟੂ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ

ਪਿਛਲੇ ਦਿਨੀਂ ਸ਼ੋਅ ਨੂੰ ਲੈ ਕੇ ਕੁਝ ਕਾਨੂੰਨੀ ਵਿਵਾਦ ਵੀ ਸਾਹਮਣੇ ਆਏ ਸਨ। ਦਰਅਸਲ ਏਕਤਾ ਕਪੂਰ 'ਤੇ ਇਸ ਸ਼ੋਅ ਦਾ ਕਾਂਸੈਪਟ ਚੋਰੀ ਕਰਨ ਦਾ ਇਲਜ਼ਾਮ ਲੱਗਾ ਸੀ। ਇਸ ਸਬੰਧ ਵਿੱਚ ਸਿਵਲ ਕੋਰਟ, ਹੈਦਰਾਬਾਦ ਨੇ ਸ਼ੋਅ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਬਾਅਦ 'ਚ ਕੋਰਟ ਨੇ ਏਕਤਾ ਕਪੂਰ ਦੇ ਹੱਕ 'ਚ ਫੈਸਲਾ ਸੁਣਾ ਦਿੱਤਾ, ਜਿਸ ਤੋਂ ਬਾਅਦ ਹੁਣ ਸ਼ੋਅ ਆਪਣੇ ਤੈਅ ਸਮੇਂ 'ਤੇ ਯਾਨੀ 27 ਫਰਵਰੀ ਨੂੰ ਰਾਤ 10 ਵਜੇ ਸ਼ੁਰੂ ਹੋ ਚੁੱਕਾ ਹੈ।

 

View this post on Instagram

 

A post shared by Kangana Ranaut (@kanganaranaut)

You may also like