ਕੰਨੜ ਅਦਾਕਾਰ ਅਰਜੁਨ ਗੌੜਾ ਨੇ ਕੋਵਿਡ ਮਰੀਜ਼ਾਂ ਦੀ ਮਦਦ ਲਈ ਸ਼ੁਰੂ ਕੀਤੀ ਐਂਬੂਲੈਂਸ ਸੇਵਾ

written by Shaminder | May 01, 2021

ਕੋਰੋਨਾ ਵਾਇਰਸ ਦਾ ਕਹਿਰ ਭਾਰਤ ‘ਚ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਲਈ ਹੈ । ਜਦੋਂਕਿ ਕਈ ਲ਼ੋਕ ਇਸ ਭਿਆਨਕ ਵਾਇਰਸ ਦੇ ਨਾਲ ਜੂਝ ਰਹੇ ਹਨ । ਅਜਿਹੇ ‘ਚ ਕਈ ਲੋਕ ਮਦਦ ਲਈ ਅੱਗੇ ਆ ਰਹੇ ਹਨ ਅਤੇ ਖ਼ਾਸ ਕਰਕੇ ਕਈ ਸੈਲੀਬ੍ਰੁੇਟੀਜ਼ ਨੇ ਵੀਮਦਦ ਲਈ ਹੱਥ ਵਧਾਏ ਹਨ ।

Arjun Gowda

ਹੋਰ ਪੜ੍ਹੋ : ਅੱਜ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ

Arjun gowda Image From Arjun gowda's Instagram

ਕੰਨੜ ਦੇ ਪ੍ਰਸਿੱਧ ਅਦਾਕਾਰ ਅਰਜੁਨ ਗੌੜਾ ਵੀ ਕੋਵਿਡ ਯੋਧਾ ਬਣ ਗਏ ਹਨ । ਅਰਜੁਨ ਗੌੜਾ ਨੇ ਆਪਣੀ ਐਂਬੂਲੈਂਸ ਪ੍ਰੋਜੈਕਟ ਸਮਾਇਲ ਟਰੱਸਟ ਦੀ ਸ਼ੁਰੂਆਤ ਕੀਤੀ ਹੈ ।ਜੋ ਕਿ ਕੋਵਿਡ ਮਰੀਜ਼ਾਂ ਲਈ ਕੰਮ ਕਰੇਗੀ।

Arjun Image From Arjun Gowda's instagram

ਮੀਡੀਆ ਰਿਪੋਟਸ ਮੁਤਾਬਿਕ ਇਹ ਐਂਬੂਲੈਂਸ ਉਨ੍ਹਾਂ ਲੋਕਾਂ ਦੇ ਅੰਤਿਮ ਸਸਕਾਰ ਨੂੰ ਪੂਰਾ ਕਰਨਾ ‘ਚ ਸਹਾਇਤਾ ਕਰੇਗੀ ਜੋ ਕੋਵਿਡ ਨਾਲ ਲੜਦੇ ਹੋਏ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਚੁੱਕੇ ਹਨ ।ਅਦਾਕਾਰ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।

 

View this post on Instagram

 

A post shared by Arjun Gowda (@actor_arjungowda_92)


ਇਸ ਤੋਂ  ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰ ਸੋਨੂੰ ਸੂਦ ਵੀ ਲੋਕਾਂ ਦੀ ਮਦਦ ਪਿਛਲੇ ਸਾਲ ਤੋਂ ਲਗਾਤਾਰ ਕਰਦੇ ਆ ਰਹੇ ਹਨ ।

 

You may also like