Advertisment

ਬੱਚੇ ਦੇ ਦੁਨੀਆ ‘ਚ ਆਉਣ ਤੋਂ ਪਹਿਲਾਂ ਹੀ ਇਸ ਅਦਾਕਾਰ ਦੀ ਹੋਈ ਮੌਤ, ਪ੍ਰੈਗਨੇਂਟ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

author-image
By Shaminder
New Update
ਬੱਚੇ ਦੇ ਦੁਨੀਆ ‘ਚ ਆਉਣ ਤੋਂ ਪਹਿਲਾਂ ਹੀ ਇਸ ਅਦਾਕਾਰ ਦੀ ਹੋਈ ਮੌਤ, ਪ੍ਰੈਗਨੇਂਟ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ
Advertisment
ਕੰਨੜ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਚਿੰਰਜੀਵੀ ਸਰਜਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਅਦਾਕਾਰ ਨੂੰ 7 ਜੂਨ ਨੂੰ ਦਿਲ ਦਾ ਦੌਰਾ ਪਿਆ ਸੀ ਛਾਤੀ ‘ਚ ਦਰਦ ਹੋਣ ਤੋਂ ਬਾਅਦ ਉਸ ਨੂੰ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਇਸੇ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ ਉਨ੍ਹਾਂ ਸਾਹ ਲੈਣ ‘ਚ ਦਿੱਕਤ ਮਹਿਸੂਸ ਹੋ ਰਹੀ ਸੀ । ਜਿਸ ਤੋਂ ਬਾਅਦ ਇਸੇ ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਏ ।
Advertisment
https://www.instagram.com/p/CBLsJQUHt1i/ ਪਰਿਵਾਰ ਸਮੇਤ ਫਿਲਮ ਇੰਡਸਟਰੀ ਉਨ੍ਹਾਂ ਦੀ ਮੌਤ ਕਾਰਨ ਸਦਮੇ ਵਿੱਚ ਹੈ, ਪਰ ਆਪਣੀ ਪਤਨੀ ਨੂੰ ਇਸ ਦਾ ਦੋਹਰਾ ਸਦਮਾ ਲਗਾ ਹੈ। ਦਰਅਸਲ, ਚਿਰੰਜੀਵੀ ਸਰਜਾ ਦੀ ਪਤਨੀ ਮੇਘਨਾ ਰਾਜ ਗਰਭਵਤੀ ਹੈ ਅਤੇ ਜਲਦੀ ਹੀ ਮਾਂ ਬਣਨ ਜਾ ਰਹੀ ਹੈ। https://www.instagram.com/p/B7JZd3vnwB3/ ਖ਼ਬਰਾਂ ਅਨੁਸਾਰ ਮੇਘਨਾ ਅਤੇ ਚਿਰੰਜੀਵੀ ਕੁਝ ਸਮੇਂ ਲਈ ਆਪਣੇ ਪ੍ਰਸ਼ੰਸਕਾਂ ਨਾਲ ਇਸ ਖੁਸ਼ੀ ਨੂੰ ਸਾਂਝਾ ਕਰਨ ਵਾਲੇ ਸੀ। ਹਾਲਾਂਕਿ, ਇੰਡਸਟਰੀ ਵਿੱਚ ਕੁਝ ਖਾਸ ਲੋਕ ਪ੍ਰੈਗਨੈਂਸੀ ਬਾਰੇ ਜਾਣਦੇ ਹਨ। https://www.instagram.com/p/B3xbJ6CHxTq/ ਰਿਪੋਰਟ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਚਿਰੰਜੀਵੀ ਆਪਣੀ ਪਤਨੀ ਮੇਘਨਾ ਨਾਲ ਲੋਕ ਸਭਾ ਮੈਂਬਰ ਸੁਮਨਲਤਾ ਅੰਬਰੀਸ਼ ਦੇ ਘਰ ਵੀ ਗਏ ਸੀ। ਜਿੱਥੇ ਉਨ੍ਹਾਂ ਮੇਘਨਾ ਦੇ ਗਰਭਵਤੀ ਹੋਣ ਬਾਰੇ ਦੱਸਿਆ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment