ਲਾਕਡਾਊਨ ਵਿੱਚ ਘਰ ਬੈਠਣ ਦੀ ਬਜਾਏ ਇਹ ਅਦਾਕਾਰਾ ਨਰਸ ਬਣਕੇ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕਰ ਰਹੀ ਹੈ ਸੇਵਾ, ਸੋਸ਼ਲ ਮੀਡੀਆ ’ਤੇ ਖੂਬ ਹੋ ਰਹੀ ਹੈ ਤਾਰੀਫ

written by Rupinder Kaler | March 30, 2020

ਕੋਰੋਨਾ ਵਾਇਰਸ ਤੋਂ ਪੂਰਾ ਵਿਸ਼ਵ ਪ੍ਰਭਾਵਿਤ ਹੈ, ਇਸ ਦੀ ਵਜ੍ਹਾ ਕਰਕੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਘਰਾਂ ਵਿੱਚ ਨਜ਼ਰਬੰਦ ਹੋਣ ਲਈ ਮਜ਼ਬੂਰ ਹਨ । ਪਰ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ । ਇਹਨਾਂ ਲੋਕਾਂ ਵਿੱਚੋਂ ਬਹੁਤ ਸਾਰੇ ਪੁਲਿਸ ਵਾਲੇ ਹਨ, ਸਰਕਾਰੀ ਅਧਿਕਾਰੀ ਹਨ ਤੇ ਬਹੁਤ ਸਾਰੇ ਡਾਕਟਰ ਤੇ ਮੈਡੀਕਲ ਸਟਾਫ ਹੈ ।ਇਹ ਲੋਕ ਕੋਰੋਨਾ ਦੇ ਪ੍ਰਕੋਪ ਨੂੰ ਘਟਾਉਣ ਵਿੱਚ   ਲੱਗੇ ਹੋਏ ਹਨ ਪਰ ਇਸ ਦੇ ਬਾਵਜੂਦ ਹਰ ਘੰਟੇ ਬਾਅਦ ਇਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ । https://www.instagram.com/p/B-WB2GbpnWV/ ਇਸ ਤਰ੍ਹਾਂ ਦੇ ਹਲਾਤਾਂ ਨੂੰ ਦੇਖਦੇ ਹੋਏ ਅਦਾਕਾਰਾ ਸ਼ਿਖਾ ਮਲਹੋਤਰਾ ਕੋਰੋਨਾ ਨਾਲ ਗ੍ਰਸਤ ਮਰੀਜ਼ਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਖਾ ਮਲਹੋਤਰਾ ਹਾਲ ਹੀ ਵਿੱਚ ਸੰਜੇ ਮਿਸ਼ਰਾ ਦੀ ਫ਼ਿਲਮ ਕਾਂਚਲੀ ਵਿੱਚ ਨਜ਼ਰ ਆਈ ਸੀ ਉਹਨਾਂ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ । ਹੁਣ ਸ਼ਿਖਾ ਮਲਹੋਤਰਾ ਸਭ ਕੁਝ ਛੱਡ ਕੇ ਇੱਕ ਵਲੰਟੀਅਰ ਨਰਸ ਦੇ ਤੌਰ ਤੇ ਬੀਐੱਮਸੀ ਵਿੱਚ ਕੰਮ ਕਰ ਰਹੀ ਹੈ ਤੇ ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜ਼ਾਂ ਦੇ ਇਲਾਜ਼ ਵਿੱਚ ਜੁਟੀ ਹੋਈ ਹੈ । https://www.instagram.com/p/B-V4FY9JpQ3/ ਸ਼ਿਖਾ ਮਲਹੋਤਰਾ ਨੇ ਕਾਂਚਲੀ ਫ਼ਿਲਮ ਵਿੱਚ ਕੰਮ ਕਰਨ ਤੋਂ ਪਹਿਲਾਂ ਨਰਸਿੰਗ ਦਾ ਕੰਮ ਕੀਤਾ ਹੈ । ਸ਼ਿਖਾ ਸਾਲ 2014 ਵਿੱਚ ਨਵੀਂ ਦਿੱਲੀ ਦੇ ਵਰਧਮਾਨ ਮਹਾਂਵੀਰ ਮੈਡੀਕਲ ਕਾਲਜ ਤੋਂ ਆਪਣਾ ਨਰਸਿੰਘ ਕੋਰਸ ਪੂਰਾ ਕੀਤਾ ਸੀ । https://www.instagram.com/p/B-UzPfupiKB/ ਦੇਸ਼ ਵਿੱਚ ਕੋਰੋਨਾ ਵਾਇਰਸ ਕਰਕੇ ਬਣੇ ਹਲਾਤਾਂ ਨੂੰ ਦੇਖਦੇ ਹੋਏ ਸ਼ਿਖਾ ਨੇ ਇੱਕ ਵਲੰਟੀਅਰ ਨਰਸ ਦੇ ਤੌਰ ਤੇ ਕੰਮ ਕਰਨ ਦੀ ਆਗਿਆ ਬੀਐਮਸੀ ਤੋਂ ਮੰਗੀ ਸੀ ਜਿਸ ਤੋਂ ਬਾਅਦ ਉਸ ਨੂੰ ਮਨਜ਼ੂਰੀ ਪੱਤਰ ਦੇ ਦਿੱਤਾ । ਹੁਣ ਸ਼ਿਖਾ Hinduhrudaysamrat Balasaheb Thackeray Trauma Hospital ਦੇ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ ਦੇ ਰਹੀ ਹੈ । https://www.instagram.com/p/B-Q5oV1H7LC/?utm_source=ig_embed

0 Comments
0

You may also like