ਵਿਵੇਕ ਅਗਨੀਹੋਤਰੀ ਦੀ ਫ਼ਿਲਮ 'ਚ ਨਜ਼ਰ ਆਵੇਗੀ ਇਹ ਸਾਊਥ ਅਦਾਕਾਰਾ, 'ਕਾਂਤਾਰਾ' 'ਚ ਵੀ ਨਿਭਾਈ ਸੀ ਅਹਿਮ ਭੂਮਿਕਾ

written by Pushp Raj | January 16, 2023 12:14pm

kantara star in The vaccine war: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਵਿਵੇਕ ਅਗਨੀਹੋਤਰੀ ਆਪਣੀ ਫ਼ਿਲਮ 'ਦਿ ਕਾਸ਼ਮੀਰ ਫਾਈਲਸ' ਤੋਂ ਬਾਅਦ ਕੋਰੋਨਾ ਕਾਲ 'ਤੇ ਅਧਾਰਿਤ ਇੱਕ ਹੋਰ ਫ਼ਿਲਮ ਬਣਾ ਰਹੇ ਹਨ। ਵਿਵੇਕ ਅਗਨੀਹੋਤਰੀ ਦੀ ਇਸ ਨਵੀਂ ਫ਼ਿਲਮ ਦਾ ਨਾਮ 'ਦਿ ਵੈਕਸੀਨ ਵਾਰ' ਹੈ। ਵਿਵੇਕ ਦੀ ਇਸ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਹੁਣ ਇਸ ਫ਼ਿਲਮ ਵਿੱਚ ਇੱਕ ਸਾਊਥ ਅਦਾਕਾਰਾ ਦੀ ਐਂਟਰੀ ਹੋਣ ਜਾ ਰਹੀ ਹੈ, ਆਓ ਜਾਣਦੇ ਹਾਂ ਉਹ ਅਦਾਕਾਰਾ ਕੌਣ ਹੈ।

image Source : Instagram

ਜੀ ਹਾਂ ਤੁਸੀਂ ਸਹੀ ਸੁਣਿਆ ਕਾਂਤਾਰਾ ਦੀ ਫੇਮ ਸਪਤਮੀ ਗੌੜ ਜਲਦ ਹੀ ਹਿੰਦੀ ਫ਼ਿਲਮ ਇੰਡਸਟਰੀ 'ਚ ਕਦਮ ਰੱਖਣ ਜਾ ਰਹੀ ਹੈ। ਉਹ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਆਉਣ ਵਾਲੀ ਫ਼ਿਲਮ 'ਦਿ ਵੈਕਸੀਨ ਵਾਰ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਸਪਤਮੀ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

ਅਦਾਕਾਰਾ ਨੇ ਆਪਣੇ ਟਵਿੱਟਰ ਉੱਤੇ ਇੱਕ ਟਵੀਟ ਸ਼ੇਅਰ ਕੀਤਾ ਹੈ। ਆਪਣੇ ਇਸ ਟਵੀਟ ਵਿੱਚ ਸਪਤਮੀ ਨੇ ਲਿਖਿਆ- 'ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਖੁਸ਼ ਅਤੇ ਉਤਸ਼ਾਹਿਤ ਹਾਂ। ਇਸ ਮੌਕੇ ਲਈ ਵਿਵੇਕ ਅਗਨੀਹੋਤਰੀ ਸਰ ਦਾ ਧੰਨਵਾਦ। 'ਦਿ ਕਸ਼ਮੀਰ ਫਾਈਲਜ਼' ਫੇਮ ਦੇ ਨਿਰਦੇਸ਼ਕ ਨੇ ਵੀ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ- 'ਸਪਤਮੀ ' ਤੁਹਾਡਾ ਸੁਆਗਤ ਹੈ। #TheVaccineWar ਵਿੱਚ ਤੁਹਾਡੀ ਭੂਮਿਕਾ ਬਹੁਤ ਸਾਰੇ ਦਿਲਾਂ ਨੂੰ ਛੂਹ ਲਵੇਗੀ।

ਦੱਸ ਦਈਏ ਕਿ ਸਪਤਮੀ ਗੌੜ, ਰਿਸ਼ਭ ਸ਼ੈੱਟੀ ਦੀ ਫ਼ਿਲਮ 'ਕਾਂਤਾਰਾ' 'ਚ ਨਜ਼ਰ ਆਉਣ ਤੋਂ ਬਾਅਦ ਦੇਸ਼ ਭਰ 'ਚ ਮਸ਼ਹੂਰ ਹੋ ਗਈ ਸੀ। ਉਸ ਨੇ 2019 ਵਿੱਚ ਕੰਨੜ ਅਪਰਾਧ ਡਰਾਮਾ 'ਪੌਪਕਾਰਨ ਬਾਂਕੀ ਟਾਈਗਰ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਇਹ ਉਸ ਦੀ ਦੂਜੀ ਫ਼ਿਲਮ ਸੀ।

image Source : Instagram

ਜੇਕਰ ਫ਼ਿਲਮ 'ਦਿ ਵੈਕਸੀਨ ਵਾਰ' ਦੀ ਗੱਲ ਕਰੀਏ ਤਾਂ ਸਪਤਮੀ ਤੋਂ ਇਲਾਵਾ ਅਨੁਪਮ ਖੇਰ ਵੀ ਇਸ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਅਨੁਪਮ ਖੇਰ ਇਸ ਤੋਂ ਪਹਿਲਾਂ ਵਿਵੇਕ ਦੀ ਬਲਾਕਬਸਟਰ ਫ਼ਿਲਮ 'ਦਿ ਕਸ਼ਮੀਰ ਫਾਈਲਜ਼' 'ਚ ਵੀ ਕੰਮ ਕਰ ਚੁੱਕੇ ਹਨ। ਹੁਣ ਉਹ ਦੂਜੀ ਵਾਰ ਨਿਰਦੇਸ਼ਕ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਖੁਲਾਸਾ ਕੀਤਾ ਸੀ ਕਿ ਉਹ 'ਦਿ ਵੈਕਸੀਨ ਵਾਰ' ਦਾ ਵੀ ਹਿੱਸਾ ਬਨਣਗੇ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

ਦੱਸ ਦਈਏ ਕਿ ਪਿਛਲੇ ਸਾਲ ਵਿਵੇਕ ਅਗਨੀਹੋਤਰੀ ਨੇ 'ਦਿ ਵੈਕਸੀਨ ਵਾਰ' ਦਾ ਐਲਾਨ ਕੀਤਾ ਸੀ ਅਤੇ ਟੈਗਲਾਈਨ ਦੇ ਨਾਲ ਫ਼ਿਲਮ ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਸੀ- "ਇੱਕ ਜੰਗ ਜਿਸ ਬਾਰੇ ਤੁਸੀਂ ਨਹੀਂ ਜਾਣਦੇ ਸੀ ਕਿ ਤੁਸੀਂ ਲੜੇ , ਅਤੇ ਤੁਸੀਂ ਉਹ ਜੰਗ ਜਿੱਤੀ"। ਫ਼ਿਲਮ ਦੇ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਹੈਦਰਾਬਾਦ ਵਿੱਚ ਹੋਵੇਗੀ ਅਤੇ ਸਪਤਮੀ ਸ਼ੂਟ ਲਈ ਬਾਕੀ ਕਲਾਕਾਰਾਂ ਨਾਲ ਸ਼ਾਮਿਲ ਹੋਵੇਗੀ। ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ ਅਨੁਪਮ ਖੇਰ, ਨਾਨਾ ਪਾਟੇਕਰ ਅਤੇ ਦਿਵਿਆ ਸੇਠ ਵੀ ਨਜ਼ਰ ਆਉਣਗੇ।

image Source : Instagram

ਹੋਰ ਪੜ੍ਹੋ: ਦੇਬੀਨਾ ਤੇ ਗੁਰਮੀਤ ਚੌਧਰੀ ਨੇ ਫੈਨਜ਼ ਨੂੰ ਦਿੱਤਾ ਆਪਣੇ ਨਵੇਂ ਘਰ ਦੇ ਹਾਈਕਲਾਸ ਬੈੱਡਰੂਮ ਦਾ ਟੂਰ, ਦੇਖੋ ਵੀਡੀਓ

ਇਹ ਫ਼ਿਲਮ ਭਾਰਤੀ ਵਿਗਿਆਨੀਆਂ ਅਤੇ ਲੋਕਾਂ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਬਣਾਉਣ ਲਈ ਦਿਨ-ਰਾਤ ਕੰਮ ਕੀਤਾ ਸੀ। ਇਹ ਅਗਸਤ ਵਿੱਚ ਹਿੰਦੀ, ਅੰਗਰੇਜ਼ੀ, ਬੰਗਾਲੀ, ਪੰਜਾਬੀ, ਭੋਜਪੁਰੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ, ਗੁਜਰਾਤੀ ਅਤੇ ਮਰਾਠੀ ਸਣੇ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।

You may also like