ਦੇਖੋ ਵੀਡੀਓ : ਜੋਸ਼ ਦੇ ਨਾਲ ਭਰਿਆ ਹੋਇਆ ਹੈ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਨਵਾਂ ਕਿਸਾਨੀ ਗੀਤ ‘Jawani Zindabad’, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

written by Lajwinder kaur | December 08, 2020

ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਆਪਣੇ ਨਵੇਂ ਜੋਸ਼ਿਲੇ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ‘ਜਵਾਨੀ ਜ਼ਿੰਦਾਬਾਦ’ ਟਾਈਟਲ ਹੇਠ ਉਹ ਜੋਸ਼ ਨਾਲ ਭਰਿਆ ਕਿਸਾਨੀ ਗੀਤ ਲੈ ਕੇ ਆਏ ਨੇ । ਇਹ ਗੀਤ ਉਨ੍ਹਾਂ ਨੇ ਪੰਜਾਬ ਦੇ ਨੌਜਵਾਨ ਲਈ ਗਾਇਆ ਹੈ ਜੋ ਕਿਸਾਨੀ ਪ੍ਰਦਰਸ਼ਨ ਦੇ ਪੂਰੇ ਜਜ਼ਬੇ ਦੇ ਨਾਲ ਜੁੜੇ ਹੋਏ ਨੇ।jawani zindabad ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਹਰਫ ਚੀਮਾ ਨੇ ਲਿਖੇ ਨੇ ਤੇ ਮਿਊਜ਼ਿਕ Manna Singh ਨੇ ਦਿੱਤਾ ਹੈ । ਇਸ ਗੀਤ ਦਾ ਵੀਡੀਓ ਖੁਦ ਕੰਵਰ ਗਰੇਵਾਲ ਨੇ ਤਿਆਰ ਕੀਤਾ ਹੈ । harf cheema and kanwar grewal ਵੀਡੀਓ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਗੱਭਰੂ ਕਿਸਾਨ ਪ੍ਰਦਰਸ਼ਨ ‘ਚ ਕੰਮ ਕਰ ਰਹੇ ਨੇ । ਗੀਤ ਨੂੰ ਕੰਵਰ ਗਰੇਵਾਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । inside pic of kawar grewal his new song

0 Comments
0

You may also like