Advertisment

ਰੂਹਾਨੀ ਸਕੂਨ ਦੇਵੇਗਾ ਕਨਵਰ ਗਰੇਵਾਲ ਦਾ ਗਾਣਾ 'ਗੁਰੂ ਗੁਰੂ' 

author-image
By Rupinder Kaler
New Update
ਰੂਹਾਨੀ  ਸਕੂਨ ਦੇਵੇਗਾ ਕਨਵਰ ਗਰੇਵਾਲ ਦਾ ਗਾਣਾ 'ਗੁਰੂ ਗੁਰੂ' 
Advertisment
ਸੂਫ਼ੀਆਨਾ ਰੰਗ ਵਿੱਚ ਰੰਗੇ ਗਾਇਕ ਕਨਵਰ ਗਰੇਵਾਲ ਦਾ ਨਵਾਂ ਗਾਣਾ ਗੁਰੂ ਗੁਰੂ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ । ਬੀਤੇ ਦਿਨ ਇਸ ਗਾਣੇ ਦਾ ਟੀਜ਼ਰ ਸਾਹਮਣੇ ਆਇਆ ਹੈ । ਕਨਵਰ ਦੇ ਇਸ ਗਾਣੇ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਵਿੱਚ ਗੁਰੂ ਰਵੀਦਾਸ ਜੀ ਦਾ ਗੁਣਗਾਣ ਕੀਤਾ ਗਿਆ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਕਨਵਰ ਗਰੇਵਾਲ ਦੀ ਅਵਾਜ਼ ਵਿੱਚ ਗਾਏ ਇਸ ਗਾਣੇ ਦਾ ਮਿਊਜ਼ਕ ਰੁਪਿਨ ਕਾਹਲੋਂ ਨੇ ਤਿਆਰ ਕੀਤਾ ਹੈ । ਜਦੋਂ ਕਿ ਗਾਣੇ ਦਾ ਵੀਡਿਓ ਪ੍ਰਿੰਸ  ਨੇ ਤਿਆਰ ਕੀਤਾ ਹੈ । ਇਸ ਗਾਣੇ ਨੂੰ ਰੁਬਾਈ ਲੇਬਲ ਹੇਠ ਜਾਰੀ ਕੀਤਾ ਜਾਵੇਗਾ । ਇਸ ਟੀਜ਼ਰ ਨੂੰ ਲੋਕਾਂ ਨੇ ਏਨਾਂ ਪਸੰਦ ਕੀਤਾ ਹੈ ਕਿ ਇੱਕ ਦਿਨ ਵਿੱਚ ਹੀ ਇਸ ਟੀਜ਼ਰ ਦੇ ਵੀਵਰਜ਼ ਦੀ ਗਿਣਤੀ ਇੱਕ ਲੱਖ ਤੋਂ ਉਪਰ ਪਹੁੰਚ ਗਈ ਹੈ । ਕਨਵਰ ਗਰੇਵਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਹਰ ਗਾਣਾ ਰੂਹਾਨੀ ਹੁੰਦਾ ਹੈ ਜਿਸ ਨੂੰ ਸੁਣਕੇ ਰੁਹਾਨੀ ਸਕੂਨ ਮਿਲਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment