Advertisment

ਕੰਵਰ ਗਰੇਵਾਲ ਦਾ ਸੂਫ਼ੀਆਨਾ ਅੰਦਾਜ਼ ਤੇ ਰੁਪਿਨ ਕਾਹਲੋਂ ਦਾ ਮਿਊਜ਼ਿਕ ਗੀਤ 'ਇੱਕ ਜੋਗੀ' ਨੂੰ ਲਗਾ ਰਿਹਾ ਹੈ ਚਾਰ ਚੰਨ, ਦੇਖੋ ਵੀਡੀਓ

author-image
By Aaseen Khan
New Update
ਕੰਵਰ ਗਰੇਵਾਲ ਦਾ ਸੂਫ਼ੀਆਨਾ ਅੰਦਾਜ਼ ਤੇ ਰੁਪਿਨ ਕਾਹਲੋਂ ਦਾ ਮਿਊਜ਼ਿਕ ਗੀਤ 'ਇੱਕ ਜੋਗੀ' ਨੂੰ ਲਗਾ ਰਿਹਾ ਹੈ ਚਾਰ ਚੰਨ, ਦੇਖੋ ਵੀਡੀਓ
Advertisment
ਪੰਜਾਬੀ ਸੂਫ਼ੀ ਗਾਇਕੀ ਦਾ ਵੱਡਾ ਨਾਮ ਕੰਵਰ ਗਰੇਵਾਲ ਆਪਣਾ ਨਵਾਂ ਗੀਤ 'ਇੱਕ ਜੋਗੀ' ਲੈ ਕੇ ਦਰਸ਼ਕਾਂ ਦੇ ਰੁ-ਬ-ਰੁ ਹੋ ਚੁੱਕੇ ਹਨ। ਕੰਵਰ ਗਰੇਵਾਲ ਦਾ ਇਹ ਗੀਤ ਰੂਹਾਨੀ ਮੁਹੱਬਤ ਦਾ ਅਹਿਸਾਸ ਕਰਵਾਉਂਦਾ ਹੈ। ਮਿਊਜ਼ਿਕ ਡਾਇਰੈਕਟਰ ਰੁਪਿਨ ਕਾਹਲੋਂ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ ਜਿਹੜਾ ਕੰਵਰ ਗਰੇਵਾਲ ਦੇ ਸਾਰੇ ਹੀ ਗੀਤਾਂ ਨਾਲੋਂ ਵੱਖਰਾ ਹੈ। ਰੁਪਿਨ ਕਾਹਲੋਂ ਵੱਲੋਂ ਗੀਤ 'ਚ ਫ਼ੀਚਰ ਵੀ ਕੀਤਾ ਗਿਆ ਹੈ। ਜ਼ਿਕਰ ਯੋਗ ਹੈ ਕਿ ਕੰਵਰ ਗਰੇਵਾਲ ਦੇ ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ ਜਿਸ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਣੇ ਦੇ ਵੀਡੀਓ ਦੀ ਗੱਲ ਕਰੀਏ ਤਾਂ ਰੇਤੀਲੇ ਟਿੱਬਿਆਂ 'ਚ ਵੀਡੀਓ ਫ਼ਿਲਮਾਇਆ ਗਿਆ ਹੈ ਜਿਹੜਾ ਕਿ ਪ੍ਰਿੰਸ 810 ਦੇ ਡਾਇਰੈਕਸ਼ਨ 'ਚ ਬਣਾਇਆ ਗਿਆ ਹੈ। ਗੀਤ ਦੇ ਬੋਲ ਹਰਨੂਰ ਰੰਧਾਵਾ ਦੇ ਹਨ ਜਿਹੜੇ ਕਿ ਕਾਫ਼ੀ ਖੂਬਸੂਰਤ ਹਨ। ਕੰਵਰ ਗਰੇਵਾਲ ਆਪਣੇ ਬੇਬਾਕ ਅੰਦਾਜ਼ ਅਤੇ ਸੂਫ਼ੀਆਨਾ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਮੇਸ਼ਾ ਸਾਫ ਸੁਥਰੀ ਗਾਇਕੀ ਦੇ ਹੱਕ 'ਚ ਨਿੱਤਰਨ ਵਾਲੇ ਕੰਵਰ ਗਰੇਵਾਲ ਦਾ ਇਹ ਗੀਤ 'ਇੱਕ ਜੋਗੀ' ਵੀ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
Advertisment
ਹੋਰ ਵੇਖੋ : ਹਾਰਵੀ ਸੰਧੂ ਨੇ ਦੱਸੀ ਪੰਜਾਬੀਆਂ ਦੀ ਅਸਲ ਪਹਿਚਾਣ ਤੇ ਚੜ੍ਹਤ, ਦੇਖੋ ਵੀਡੀਓ
Advertisment

Stay updated with the latest news headlines.

Follow us:
Advertisment
Advertisment
Latest Stories
Advertisment