'ਰਬਾਬ ਮਰਦਾਨੇ ਦੀ' ਨਾਲ ਕੰਵਰ ਗਰੇਵਾਲ ਦੇ ਰਹੇ ਨੇ ਸਮਾਜ ਨੂੰ ਸੇਧ , ਦੇਖੋ ਵੀਡੀਓ

Written by  Aaseen Khan   |  January 02nd 2019 05:35 PM  |  Updated: January 02nd 2019 05:35 PM

'ਰਬਾਬ ਮਰਦਾਨੇ ਦੀ' ਨਾਲ ਕੰਵਰ ਗਰੇਵਾਲ ਦੇ ਰਹੇ ਨੇ ਸਮਾਜ ਨੂੰ ਸੇਧ , ਦੇਖੋ ਵੀਡੀਓ

'ਰਬਾਬ ਮਰਦਾਨੇ ਦੀ' ਨਾਲ ਕੰਵਰ ਗਰੇਵਾਲ ਦੇ ਰਹੇ ਨੇ ਸਮਾਜ ਨੂੰ ਸੇਧ , ਦੇਖੋ ਵੀਡੀਓ : ਸੂਫੀ ਗਾਇਕ ਕੰਵਰ ਗਰੇਵਾਲ ਆਪਣੀ ਗਾਇਕੀ ਨਾਲ ਅੱਜ ਦੇ ਸਮਾਜਿਕ ਮੁੱਦਿਆਂ ਅਤੇ ਕਰੂਤੀਆਂ ਨੂੰ ਗਾਣਿਆਂ ਦੇ ਜ਼ਰੀਏ ਜੱਗ ਜ਼ਾਹਿਰ ਕਰਦੇ ਰਹਿੰਦੇ ਹਨ। ਸਟੇਜਾਂ ਤੋਂ ਵੀ ਬੇਬਾਕ ਆਪਣੀ ਆਵਾਜ਼ ਉਠਾਉਣ ਵਾਲੇ ਕੰਵਰ ਗਰੇਵਾਲ ਗਾਇਕੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਕੰਵਰ ਗਰੇਵਾਲ ਆਪਣਾ ਨਵਾਂ ਗਾਣਾ 'ਰਬਾਬ ਮਰਦਾਨੇ ਦੀ' ਲੈ ਕੇ ਹਾਜ਼ਿਰ ਹੋ ਚੁੱਕੇ ਹਨ। ਜਿਵੇਂ ਕਿ ਉੱਪਰ ਦੱਸਿਆ ਹੈ ਕਿ ਕੰਵਰ ਗਰੇਵਾਲ ਸਮਾਜਿਕ ਮੁੱਦਿਆਂ ਨੂੰ ਗਾਣਿਆਂ ਦੇ ਜ਼ਰੀਏ ਉਜਾਗਰ ਕਰਦੇ ਰਹਿੰਦੇ ਹਨ।

https://www.youtube.com/watch?v=8Pts5R5kZ6Q

ਇਸ ਗਾਣੇ 'ਚ ਵੀ ਕੰਵਰ ਗਰੇਵਾਲ ਸਰਹੱਦਾਂ 'ਤੇ ਖਿੱਚੀਆਂ ਕੰਡਿਆਲੀ ਤਾਰਾਂ ਨੂੰ ਦਿਖਾਉਂਦੇ ਹੋਏ ਬਾਬੇ ਨਾਨਕ ਦੇ ਦਰਬਾਰ ਨੂੰ ਯਾਦ ਕਰ ਰਹੇ ਹਨ। ਉਹਨਾਂ ਸਾਡੇ ਸਮਾਜ 'ਚ ਭਾਈਆਂ ਭਾਈਆਂ ਦੀ ਪਈ ਫੁੱਟ ਨੂੰ ਵੀ ਦਿਖਾਉਣ ਦੀ ਕੋਸ਼ਿਸ ਕੀਤੀ ਹੈ। ਆਪਣੇ ਇਸ ਗਾਣੇ ਰਾਹੀਂ ਕੰਵਰ ਗਰੇਵਾਲ ਰਬਾਬ ਵਜਾਉਂਦੇ ਹੋਏ ਬਹੁਤ ਸਾਰੇ ਸਮਾਜਿਕ ਸੰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਗਾਣੇ ਦੇ ਰੂਹਾਨੀ ਬੋਲ ਨਵਦੀਪ ਸਿੰਘ ਵੱਲੋਂ ਲਿਖੇ ਗਏ ਹਨ। ਰਬਾਬ ਮਰਦਾਨੇ ਦੀ ਗਾਣੇ ਦਾ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਰੁਪਿਨ ਕਾਹਲੋਂ ਵੱਲੋਂ ਕੀਤਾ ਗਿਆ ਹੈ। ਸਮਾਜ ਨੂੰ ਸੁਧਾਰਨ ਵੱਲ ਸੁਨੇਹੇ ਦਿੰਦੇ ਇਸ ਵੀਡੀਓ ਦਾ ਨਿਰਦੇਸ਼ਣ ਗੁਰਦਰਸ਼ਨ ਖੈਰਾ ਵੱਲੋਂ ਕੀਤਾ ਗਿਆ ਹੈ।

Kanwar Grewal 's new song 'ਰਬਾਬ ਮਰਦਾਨੇ ਦੀ' ਨਾਲ ਕੰਵਰ ਗਰੇਵਾਲ ਦੇ ਰਹੇ ਨੇ ਸਮਾਜ ਨੂੰ ਸੇਧ , ਦੇਖੋ ਵੀਡੀਓ

ਹੋਰ ਪੜ੍ਹੋ : ‘ਚੁੰਨੀ ਚੋਂ ਆਸਮਾਨ’ ਗੀਤ ‘ਚ ਬੀਰ ਸਿੰਘ ਨੇ ਆਪਣੀ ਆਵਾਜ਼ ਨਾਲ ਕੀਤਾ ਰੂਹਾਨ

ਇਸ ਗੀਤ ਨੂੰ ਬੀਟ ਮੋਸ਼ਨ ਪ੍ਰੋਡਕਸ਼ਨ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਕੰਵਰ ਗਰੇਵਾਲ ਦਾ ਇਸ 2019 ਦੇ ਨਵੇਂ ਸਾਲ ਮੌਕੇ ਰਬਾਬ ਮਰਦਾਨੇ ਦੀ ਗਾਣੇ ਨਾਲ ਸ਼ੁਰੂਆਤ ਕਰਨਾ ਇਸ ਸਮਾਜ ਨੂੰ ਸੇਧ ਪ੍ਰਦਾਨ ਕਰੇਗਾ। 2019 ਦੇ ਆਪਣੇ ਪਹਿਲੇ ਗੀਤ ਨਾਲ ਕੰਵਰ ਗਰੇਵਾਲ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਚੰਗੀ ਹੋਈ ਹੈ। ਇਸ ਤੋਂ ਪਹਿਲਾਂ ਸ਼ਹੀਦੀ ਹਫਤੇ 'ਚ ਕੰਵਰ ਗਰੇਵਾਲ ਵੱਲੋਂ 'ਸਭਾ' ਗੀਤ ਰਿਲੀਜ਼ ਕੀਤਾ ਗਿਆ ਹੈ। ਇਸ ਨਵੇਂ ਗੀਤ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇੱਕ ਹੀ ਦਿਨ 'ਚ ਰਬਾਬ ਮਰਦਾਨੇ ਦੀ ਗੀਤ ਨੂੰ 4 ਲੱਖ ਤੋਂ ਵੱਧ ਵਾਰ ਸੁਣਿਆ ਜਾ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network