ਕੰਵਰ ਗਰੇਵਾਲ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ,ਜਾਣੋਂ ਕਿਉਂ ਛੱਡ ਦਿੱਤੀ ਸੀ ਯੂਨੀਵਰਸਿਟੀ ਦੀ ਨੌਕਰੀ

Written by  Shaminder   |  October 05th 2019 12:45 PM  |  Updated: October 05th 2019 12:45 PM

ਕੰਵਰ ਗਰੇਵਾਲ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ,ਜਾਣੋਂ ਕਿਉਂ ਛੱਡ ਦਿੱਤੀ ਸੀ ਯੂਨੀਵਰਸਿਟੀ ਦੀ ਨੌਕਰੀ

ਕੰਵਰ ਗਰੇਵਾਲ ਦਾ ਇੱਕ ਪੁਰਾਣਾ ਵੀਡੀਓ ਏਨੀਂ ਦਿਨੀਂ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਦਾ ਹੈ । ਜਿਸ 'ਚ ਉਹ ਕਿਸੇ ਥਾਂ 'ਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਨੇ । ਸ਼ੁਰੂਆਤੀ ਦੌਰ 'ਚ ਵੀ ਕੰਵਰ ਗਰੇਵਾਲ ਦਾ ਇਹੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਜਿਸ 'ਚ ਬਹੁਤ ਹੀ ਸਾਦੇ ਅੰਦਾਜ਼ 'ਚ ਆਪਣਾ ਗੀਤ ਪੇਸ਼ ਕਰ ਰਹੇ ਨੇ ।

ਹੋਰ ਵੇਖੋ:ਇਸ ਸ਼ਖਸ ਦੀ ਆਵਾਜ਼ ਕੰਵਰ ਗਰੇਵਾਲ ਦੀ ਆਵਾਜ਼ ਦਾ ਪਾਉਂਦੀ ਹੈ ਭੁਲੇਖਾ,ਵੀਡੀਓ ਵਾਇਰਲ

ਇਸ ਵੀਡੀਓ 'ਚ ਉਹ ਸਿਰੋਂ ਨੰਗੇ ਹਨ ਅਤੇ ਵਾਲ ਵੀ ਕੱਟੇ ਹੋਏ ਨੇ । ਜਦਕਿ ਹੁਣ ਉਨ੍ਹਾਂ ਦਾ ਅੰਦਾਜ਼ ਤਾਂ ਪਹਿਲਾਂ ਵਾਂਗ ਸਾਦਾ ਹੀ ਹੈ ਪਰ ਉਹ ਦਾੜ੍ਹੀ ਰੱਖਦੇ ਹਨ ਅਤੇ ਸਿਰ 'ਤੇ ਪੱਗ ਬੰਨ ਕੇ ਹੀ ਪਰਫਾਰਮ ਕਰਦੇ ਹਨ ਅਤੇ ਉਨ੍ਹਾਂ ਦਾ ਬਾਣਾ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ।ਇਸ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਹੀ ਪਹਿਚਾਣ ਬਣਾਈ ਹੋਈ ਹੈ । ਉਸ ਦੇ ਗਾਣੇ ਹਰ ਇੱਕ ਨੂੰ ਮਸਤ ਬਣਾ ਦਿੰਦੇ ਹਨ ਕਿਉਂਕਿ ਉਸ ਦੇ ਗਾਣਿਆਂ ਵਿੱਚ ਇਸ਼ਕ ਮਿਜਾਜ਼ੀ ਦੇ ਨਾਲ ਨਾਲ ਇਸ਼ਕ ਹਕੀਕੀ ਦੀ ਗੱਲ ਹੁੰਦੀ ਹੈ ।

https://www.instagram.com/p/B3MygHvnyBm/

ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਰੱਬ ਦੀ ਇਬਾਦਤ ਕਰਵਾਉਣ ਵਾਲੇ ਇਸ ਫੱਕਰ ਕਲਾਕਾਰ ਦਾ ਜਨਮ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਦੇ ਰਹਿਣ ਵਾਲੇ ਬੇਅੰਤ ਸਿੰਘ ਗਰੇਵਾਲ ਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ ਦੇ ਘਰ ਹੋਇਆ ।

https://www.instagram.com/p/B23FXACpuZA/

ਅੱੈਮ. ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਕੰਵਰ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦੋ ਸਾਲ ਨੌਕਰੀ ਕੀਤੀ ਹੈ। ਕੰਵਰ ਗਰੇਵਾਲ ਨੇ ਯੂਨੀਵਰਸਿਟੀ ਵਿੱਚ ਮਿਊਜ਼ਿਕ ਡਾਇਰੈਕਟਰ ਦੀ ਨੌਕਰੀ ਇਸ ਲਈ ਛੱਡ ਦਿੱਤੀ ਕਿਉਂਕਿ ਉਹ ਦੁਨੀਆ ਦੇ ਝਮੇਲਿਆਂ ਤੋਂ ਦੂਰ ਰਹਿਣਾ ਚਾਹੁੰਦਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network