ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਕੰਵਰ ਗਰੇਵਾਲ ਦੇਣਗੇ ਪ੍ਰਫਾਰਮੈਂਸ

written by Shaminder | October 31, 2020 01:49pm

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦਾ ਪ੍ਰਬੰਧ 1 ਨਵੰਬਰ ਨੂੰ ਕੀਤਾ ਜਾ ਰਿਹਾ ਹੈ । ਇਸ ਸ਼ਾਮ ਨੂੰ ਆਪਣੇ ਸੁਰਾਂ ਦੇ ਨਾਲ ਸਜਾਉੇਣ ਆ ਰਹੇ ਹਨ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ । ਸੰਗੀਤ ਦੀ ਇਸ ਮਹਿਫ਼ਿਲ ‘ਚ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉੱਥੇ ਹੀ ਇਸ ਸ਼ਾਮ ਨੂੰ ਆਪਣੇ ਸੰਗੀਤ ਨਾਲ ਸਜਾਉਣ ਲਈ ਆ ਰਹੇ ਹਨ ਕਈ ਸਿਤਾਰੇ ।

PTC Punjabi Music Awards 2020

ਉਨ੍ਹਾਂ ਵਿੱਚੋਂ ਹੀ ਇੱਕ ਹਨ ਕੰਵਰ ਗਰੇਵਾਲ, ਜੋ ਇਸ ਸੁਰਾਂ ਨਾਲ ਸੱਜੀ ਸ਼ਾਮ ‘ਚ ਆਪਣੀ ਮੌਜੂਦਗੀ ਦਰਜ ਕਰਵਾਉਣਗੇ । ਜੀ ਹਾਂ ਕੰਵਰ ਗਰੇਵਾਲ ਵੀ ਸੁਰਾਂ ਦੇ ਨਾਲ ਸੱਜੀ ਇਸ ਸ਼ਾਮ ‘ਚ ਹਾਜ਼ਰ ਹੋਣਗੇ ਅਤੇ ਆਪਣੇ ਸੂਫੀਆਨਾ ਅੰਦਾਜ਼ ਦੇ ਨਾਲ ਸਭ ਦਾ ਦਿਲ ਜਿੱਤਣਗੇ ।

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਬੀ ਪਰਾਕ ਆਪਣੀ ਪ੍ਰਫਾਰਮੈਂਸ ਦੇ ਨਾਲ ਲਗਾਉਣਗੇ ਰੌਣਕਾਂ

PTC Punjabi Music Awards 2020

ਇਸ ਅਵਾਰਡ ਸਮਾਰੋਹ ਦਾ ਪ੍ਰਬੰਧ ਦਿਨ ਐਤਵਾਰ, 1 ਨਵੰਬਰ ਸ਼ਾਮ 7 ਵਜੇ ਤੋਂ ਕੀਤਾ ਜਾਵੇਗਾ । ਸੋ ਤੁਸੀਂ ਵੀ ਇਸ ਅਵਾਰਡ ਸਮਾਰੋਹ ਦਾ ਹਿੱਸਾ ਬਣ ਕੇ ਇਸ ਦਾ ਅਨੰਦ ਮਾਣ ਸਕਦੇ ਹੋ ।

PTC Punjabi Music Awards2020

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਨਲਾਈਨ ਫ਼ਿਲਮ ਅਵਾਰਡ ਸਮਾਰੋਹ 2020 ਦਾ ਆਨਲਾਈਨ ਪ੍ਰਬੰਧ ਕੀਤਾ ਗਿਆ ਸੀ । ਜਿਸ ਤੋਂ ਬਾਅਦ ਹੁਣ ਆਨਲਾਈਨ ਮਿਊਜ਼ਿਕ ਅਵਾਰਡ ਕਰਵਾਇਆ ਜਾ ਰਿਹਾ ਹੈ ।

You may also like