ਪੰਜਾਬੀ ਗਾਇਕ ਕੰਵਰ ਗਰੇਵਾਲ ਲੈ ਕੇ ਆ ਰਹੇ ਨੇ ਧਾਰਮਿਕ ਗੀਤ ‘ਇੱਕ ਬਾਬਾ’, ਗਾਇਕ ਨੇ ਸ਼ੇਅਰ ਕੀਤਾ ਪੋਸਟਰ

Written by  Lajwinder kaur   |  August 12th 2020 10:24 AM  |  Updated: August 12th 2020 10:24 AM

ਪੰਜਾਬੀ ਗਾਇਕ ਕੰਵਰ ਗਰੇਵਾਲ ਲੈ ਕੇ ਆ ਰਹੇ ਨੇ ਧਾਰਮਿਕ ਗੀਤ ‘ਇੱਕ ਬਾਬਾ’, ਗਾਇਕ ਨੇ ਸ਼ੇਅਰ ਕੀਤਾ ਪੋਸਟਰ

ਸੂਫ਼ੀ ਗਾਇਕ ਕੰਵਰ ਗਰੇਵਾਲ ਆਪਣੇ ਸੂਫ਼ੀ ਗਾਣਿਆਂ ਕਰਕੇ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ । ਉਹ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ । ਇਸ ਵਾਰ ਉਹ ਧਾਰਮਿਕ ਗੀਤ ‘ਇੱਕ ਬਾਬਾ’ ਲੈ ਕੇ ਆ ਰਹੇ ਨੇ ।

ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ , ‘ਅਗਲਾ ਗੀਤ #IkBaba

ਬਹੁਤ ਜਲਦ...ਜੁੜੇ ਰਹੋ ਹੋਰ ਜਾਣਕਾਰੀ ਦੇ ਲਈ’ । ਇਸ ਗੀਤ ਦੇ ਬੋਲ ਨਵਜੋਤ ਕੌਰ ਨੇ ਲਿਖੇ ਨੇ ਤੇ ਸੰਗੀਤ ਮਨਪ੍ਰੀਤ ਸਿੰਘ ਨੇ ਦਿੱਤਾ ਹੈ । ਇਹ ਧਾਰਮਿਕ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਨਾਲ ਜੰਗ ਲੜ ਰਹੇ ਨੇ । ਇਸ ਖਤਰਨਾਕ ਬਿਮਾਰੀ ਨੇ ਪੰਜਾਬ ਦੇ ਸੂਬੇ ‘ਚ ਵੀ ਹਾਹਾਕਾਰ ਮਚਾ ਰੱਖੀ ਹੈ । ਇਸ ਦੀ ਲਪੇਟ ‘ਚ ਕਈ ਪੰਜਾਬੀ ਕਲਾਕਾਰ ਵੀ ਆ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network