ਦੇਖੋ ਵੀਡੀਓ : ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਕੰਵਰ ਗਰੇਵਾਲ ਤੇ ਹਰਫ ਚੀਮਾ, ਪੰਜਾਬੀਆਂ ਨੂੰ ਪਸੰਦ ਆ ਰਿਹਾ ਹੈ ‘ਪੇਚਾ’ ਗੀਤ

written by Lajwinder kaur | November 23, 2020

ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਨੂੰ ਕਈ ਮਹੀਨੇ ਹੋ ਗਏ ਨੇ । ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਧਰਨੇ ਦੇ ਰਹੇ ਨੇ । ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਪੂਰਾ ਸਾਥ ਦੇ ਰਹੀ ਹੈ । inside pic of kanwar grewal and harf cheema  ਹੋਰ ਪੜ੍ਹੋ : ਨਵਰਾਜ ਹੰਸ ਤੇ ਅਜੀਤ ਮਹਿੰਦੀ ਨੇ ਲਈ ਨਵੀਂ ਗੱਡੀ, ਪਿਆਰੀ ਜਿਹੀ ਵੀਡੀਓ ਦੇ ਨਾਲ ਸ਼ੇਅਰ ਕੀਤੀ ਆਪਣੀ ਖੁਸ਼ੀ
ਅਜਿਹੇ ‘ਚ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਨਵਾਂ ਗੀਤ ‘ਪੇਚਾ’ (Pecha) ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ । ਇਹ ਗੀਤ ਪੰਜਾਬੀਆਂ ਅਣਖ ਤੇ ਹੌਸਲੇ ਨੂੰ ਬਿਆਨ ਕਰ ਰਿਹਾ ਹੈ । pecha official video ਇਸ ਗੀਤ ਦੇ ਬੋਲ ਹਰਫ ਚੀਮਾ ਨੇ ਲਿਖੇ ਨੇ ਤੇ ਮਿਊਜ਼ਿਕ ਕੰਵਰ ਗਰੇਵਾਲ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਵੀ ਕੰਵਰ ਗਰੇਵਾਲ ਨੇ ਤਿਆਰ ਕੀਤੀ ਗਈ ਹੈ । ਗਾਣੇ ਦੇ ਵੀਡੀਓ ਨੂੰ ਕਿਸਾਨ ਧਰਨਿਆਂ ‘ਚ ਹੀ ਸ਼ੂਟ ਕੀਤਾ ਗਿਆ ਹੈ । ਇਸ ਗੀਤ ਨੂੰ ਕੰਵਰ ਗਰੇਵਾਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । new song pecha sung by kanwar grewal and harf cheema

0 Comments
0

You may also like