ਕਪਿਲ ਦੇਵ ਦੀ ਸਿਹਤ ’ਤ ਸੁਧਾਰ, ਦਿਲ ਦਾ ਦੌਰਾ ਪੈਣ ਕਰਕੇ ਹਸਪਤਾਲ ’ਚ ਕਰਵਾਇਆ ਗਿਆ ਸੀ ਭਰਤੀ

written by Rupinder Kaler | October 24, 2020

ਦਿੱਗਜ਼ ਕ੍ਰਿਕੇਟ ਖਿਡਾਰੀ ਕਪਿਲ ਦੇਵ ਦੀ ਸਿਹਤ ਹੁਣ ਠੀਕ ਹੈ । ਹਸਪਤਾਲ ਤੋਂ ਕਪਿਲ ਦੇਵ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਬਿਲਕੁਲ ਸਹੀ ਲੱਗ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਸਿਹਤ ਖਰਾਬ ਹੋਣ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।ਜਿਸ ਤੋਂ ਬਾਅਦ ਹਰ ਕੋਈ ਕਪਿਲ ਦੇਵ ਦੇ ਠੀਕ ਹੋਣ ਦੀ ਅਰਦਾਸ ਕਰਨ ਲੱਗਾ।

ਕਪਿਲ ਨੇ ਇਨ੍ਹਾਂ ਸਾਰੀਆਂ ਦੁਆਵਾਂ ਦੇ ਜਵਾਬ ਵਿੱਚ ਲਿਖਿਆ, "ਮੈਂ ਚੰਗਾ ਹਾਂ ਅਤੇ ਮੈਂ ਹੁਣ ਬਿਹਤਰ ਮਹਿਸੂਸ ਕਰ ਰਿਹਾ ਹਾਂ। ਮੈਂ ਤੇਜ਼ ਰਫਤਾਰ ਨਾਲ ਠੀਕ ਹੋਣ ਦੇ ਰਾਹ 'ਤੇ ਹਾਂ। ਗੋਲਫ ਖੇਡਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਤੁਸੀਂ ਮੇਰਾ ਪਰਿਵਾਰ ਹੋ। ਧੰਨਵਾਦ।"

Harrdy Sandhu Shared Beautiful Photo With Kapil Dev

ਹੋਰ ਪੜ੍ਹੋ :

ਇਸ ਨਵ ਵਿਆਹੇ ਜੋੜੇ ਨੇ ਆਪਣੇ ਵਿਆਹ ’ਤੇ ਰਿਸ਼ਤੇਦਾਰਾਂ ਦੀ ਥਾਂ ’ਤੇ ਅਵਾਰਾ ਕੁੱਤਿਆਂ ਨੂੰ ਦਿੱਤੀ ਸੀ ਦਾਵਤ

ਮਾਲਦੀਵ ’ਚ ਪਤੀ ਤੇ ਬੇਟੀ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਨੇਹਾ ਧੂਪੀਆ

ਰਿੰਗ ਸੈਰੇਮਨੀ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਡਾਂਸ ਵੀਡੀਓ ਹੋਇਆ ਵਾਇਰਲ

ਦੱਸ ਦੇਈਏ ਕਿ ਕਪਿਲ ਦੇਵ ਦਾ ਦੱਖਣੀ ਦਿੱਲੀ ਦੇ ਫੋਰਟਿਸ ਏਸਕੋਰਟਸ ਹਸਪਤਾਲ ਵਿਖੇ ਐਮਰਜੈਂਸੀ ਕੋਰੋਨਰੀ ਐਨਜੀਓਪਲਾਸਟੀ ਸਫਲਤਾਪੂਰਵਕ ਹੋਈ ਹਸਪਤਾਲ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 61 ਸਾਲਾ ਕਪਿਲ ਨੂੰ ਵੀਰਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਨੇ ਅੱਗੇ ਦੱਸਿਆ ਕਿ ਕਪਿਲ ਦੀ ਹਾਲਤ ਸਥਿਰ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

0 Comments
0

You may also like