ਕਦੇ ਬਾਲੀਵੁੱਡ ਦੀ ਇਸ ਹੀਰੋਇਨ ਦੇ ਪਿਆਰ ’ਚ ਪਾਗਲ ਸਨ ਕ੍ਰਿਕਟਰ ਕਪਿਲ ਦੇਵ

written by Rupinder Kaler | January 11, 2020

ਹਰਿਆਣਾ ਦੇ ਹਰੀਕੇਨ ਦੇ ਨਾਂਅ ਨਾਲ ਮਸ਼ਹੂਰ ਕਪਿਲ ਦੇਵ ਭਾਰਤੀ ਕ੍ਰਿਕਟ ਟੀਮ ਦੇ ਬਹੁਤ ਸਫ਼ਲ ਕਪਤਾਨ ਰਹੇ ਹਨ । ਉਹਨਾਂ ਦੀ ਅਗਵਾਈ ਵਿੱਚ ਭਾਰਤ ਨੇ 1983 ਵਿੱਵ ਵਿਸ਼ਵ ਕੱਪ ਜਿੱਤਿਆ ਸੀ । ਉਹਨਾਂ ਦੀ ਇਸ ਉਪਲਬਧੀ ਨੂੰ ਲੈ ਕੇ ਬਾਲੀਵੁੱਡ ਵਿੱਚ ਇੱਕ ਫ਼ਿਲਮ ਵੀ ਬਣ ਰਹੀ ਹੈ, ਜਿਸ ਦਾ ਨਾਂਅ 83 ਹੈ । ਸਫ਼ਲ ਕ੍ਰਿਕਟਰ ਹੋਣ ਕਰਕੇ ਇੱਕ ਸਮੇਂ ਵਿੱਚ ਕਪਿਲ ਦੇਵ ’ਤੇ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਫ਼ਿਦਾ ਸਨ । 80 ਦੇ ਦਹਾਕੇ ਵਿੱਚ ਕਪਿਲ ਦੇ ਨਾਮ ਨਾਲ ਅਦਾਕਾਰਾ ਸਾਰਿਕਾ ਦਾ ਨਾਂਅ ਜੁੜਿਆ ਸੀ । ਬਾਲੀਵੁੱਡ ਦੀ ਇੱਕ ਪਾਰਟੀ ਵਿੱਚ ਦੋਹਾਂ ਦੀ ਮੁਲਾਕਾਤ ਹੋਈ ਸੀ । ਕਪਿਲ ਦੀ ਜ਼ਿੰਦਗੀ ਵਿੱਚ ਸਾਰਿਕਾ ਉਦੋਂ ਆਈ ਸੀ ਜਦੋਂ ਉਹ ਪਹਿਲਾਂ ਦੀ ਰੋਮੀ ਦੇਵ ਨਾਲ ਰਿਲੇਸ਼ਨ ਵਿੱਚ ਸੀ । ਖ਼ਬਰਾਂ ਦੀ ਮੰਨੀਏ ਤਾਂ ਇਸ ਗੱਲ ਨੂੰ ਲੈ ਕੇ ਕਪਿਲ ਤੇ ਰੋਮੀ ਵਿੱਚ ਝਗੜਾ ਵੀ ਹੋਇਆ ਸੀ । ਰੋਮੀ ਤੋਂ ਬਾਅਦ ਸਾਰਿਕਾ ਨੇ ਹੀ ਕਪਿਲ ਦੇ ਟੁੱਟੇ ਦਿਲ ਨੂੰ ਸਹਾਰਾ ਦਿੱਤਾ ਸੀ । ਸਾਰਿਕਾ ਤੇ ਕਪਿਲ ਦੇਵ ਦਾ ਅਫੇਅਰ ਕੁਝ ਸਮੇਂ ਲਈ ਚੱਲਿਆ । ਸਾਰਿਕਾ ਕਪਿਲ ਨੂੰ ਮਿਲਣ ਲਈ ਚੰਡੀਗੜ੍ਹ ਵੀ ਆਈ ਪਰ ਇਹ ਰਿਸ਼ਤਾ ਨਹੀਂ ਚੱਲ ਸਕਿਆ, ਤੇ ਰੋਮੀ ਭਾਟੀਆ ਨੇ ਆਪਣੇ ਪਿਆਰ ਨੂੰ ਦੁਬਾਰਾ ਪਾ ਲਿਆ । ਕਪਿਲ ਤੇ ਸਾਰਿਕਾ ਨੇ ਕਦੇ ਵੀ ਆਪਣਾ ਰਿਸ਼ਤਾ ਖੁੱਲ ਕੇ ਨਹੀਂ ਕਬੂਲਿਆ ਪਰ ਜਦੋਂ ਵੀ ਦੋਵੇਂ ਇੱਕਠੇ ਹੁੰਦੇ ਸਨ ਤਾਂ ਚਰਚਾਵਾਂ ਦਾ ਬਜ਼ਾਰ ਗਰਮ ਹੋ ਜਾਂਦਾ । ਕਪਿਲ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ ਸਾਰਿਕਾ ਕਮਲ ਹਸਨ ਦੇ ਕਰੀਬ ਹੋ ਗਈ ਸੀ ।

0 Comments
0

You may also like