ਕਦੇ ਬਾਲੀਵੁੱਡ ਦੀ ਇਸ ਹੀਰੋਇਨ ਦੇ ਪਿਆਰ ’ਚ ਪਾਗਲ ਸਨ ਕ੍ਰਿਕਟਰ ਕਪਿਲ ਦੇਵ

Written by  Rupinder Kaler   |  January 11th 2020 04:34 PM  |  Updated: January 11th 2020 04:34 PM

ਕਦੇ ਬਾਲੀਵੁੱਡ ਦੀ ਇਸ ਹੀਰੋਇਨ ਦੇ ਪਿਆਰ ’ਚ ਪਾਗਲ ਸਨ ਕ੍ਰਿਕਟਰ ਕਪਿਲ ਦੇਵ

ਹਰਿਆਣਾ ਦੇ ਹਰੀਕੇਨ ਦੇ ਨਾਂਅ ਨਾਲ ਮਸ਼ਹੂਰ ਕਪਿਲ ਦੇਵ ਭਾਰਤੀ ਕ੍ਰਿਕਟ ਟੀਮ ਦੇ ਬਹੁਤ ਸਫ਼ਲ ਕਪਤਾਨ ਰਹੇ ਹਨ । ਉਹਨਾਂ ਦੀ ਅਗਵਾਈ ਵਿੱਚ ਭਾਰਤ ਨੇ 1983 ਵਿੱਵ ਵਿਸ਼ਵ ਕੱਪ ਜਿੱਤਿਆ ਸੀ । ਉਹਨਾਂ ਦੀ ਇਸ ਉਪਲਬਧੀ ਨੂੰ ਲੈ ਕੇ ਬਾਲੀਵੁੱਡ ਵਿੱਚ ਇੱਕ ਫ਼ਿਲਮ ਵੀ ਬਣ ਰਹੀ ਹੈ, ਜਿਸ ਦਾ ਨਾਂਅ 83 ਹੈ । ਸਫ਼ਲ ਕ੍ਰਿਕਟਰ ਹੋਣ ਕਰਕੇ ਇੱਕ ਸਮੇਂ ਵਿੱਚ ਕਪਿਲ ਦੇਵ ’ਤੇ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਫ਼ਿਦਾ ਸਨ ।

80 ਦੇ ਦਹਾਕੇ ਵਿੱਚ ਕਪਿਲ ਦੇ ਨਾਮ ਨਾਲ ਅਦਾਕਾਰਾ ਸਾਰਿਕਾ ਦਾ ਨਾਂਅ ਜੁੜਿਆ ਸੀ । ਬਾਲੀਵੁੱਡ ਦੀ ਇੱਕ ਪਾਰਟੀ ਵਿੱਚ ਦੋਹਾਂ ਦੀ ਮੁਲਾਕਾਤ ਹੋਈ ਸੀ । ਕਪਿਲ ਦੀ ਜ਼ਿੰਦਗੀ ਵਿੱਚ ਸਾਰਿਕਾ ਉਦੋਂ ਆਈ ਸੀ ਜਦੋਂ ਉਹ ਪਹਿਲਾਂ ਦੀ ਰੋਮੀ ਦੇਵ ਨਾਲ ਰਿਲੇਸ਼ਨ ਵਿੱਚ ਸੀ । ਖ਼ਬਰਾਂ ਦੀ ਮੰਨੀਏ ਤਾਂ ਇਸ ਗੱਲ ਨੂੰ ਲੈ ਕੇ ਕਪਿਲ ਤੇ ਰੋਮੀ ਵਿੱਚ ਝਗੜਾ ਵੀ ਹੋਇਆ ਸੀ ।

ਰੋਮੀ ਤੋਂ ਬਾਅਦ ਸਾਰਿਕਾ ਨੇ ਹੀ ਕਪਿਲ ਦੇ ਟੁੱਟੇ ਦਿਲ ਨੂੰ ਸਹਾਰਾ ਦਿੱਤਾ ਸੀ । ਸਾਰਿਕਾ ਤੇ ਕਪਿਲ ਦੇਵ ਦਾ ਅਫੇਅਰ ਕੁਝ ਸਮੇਂ ਲਈ ਚੱਲਿਆ । ਸਾਰਿਕਾ ਕਪਿਲ ਨੂੰ ਮਿਲਣ ਲਈ ਚੰਡੀਗੜ੍ਹ ਵੀ ਆਈ ਪਰ ਇਹ ਰਿਸ਼ਤਾ ਨਹੀਂ ਚੱਲ ਸਕਿਆ, ਤੇ ਰੋਮੀ ਭਾਟੀਆ ਨੇ ਆਪਣੇ ਪਿਆਰ ਨੂੰ ਦੁਬਾਰਾ ਪਾ ਲਿਆ ।

ਕਪਿਲ ਤੇ ਸਾਰਿਕਾ ਨੇ ਕਦੇ ਵੀ ਆਪਣਾ ਰਿਸ਼ਤਾ ਖੁੱਲ ਕੇ ਨਹੀਂ ਕਬੂਲਿਆ ਪਰ ਜਦੋਂ ਵੀ ਦੋਵੇਂ ਇੱਕਠੇ ਹੁੰਦੇ ਸਨ ਤਾਂ ਚਰਚਾਵਾਂ ਦਾ ਬਜ਼ਾਰ ਗਰਮ ਹੋ ਜਾਂਦਾ । ਕਪਿਲ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ ਸਾਰਿਕਾ ਕਮਲ ਹਸਨ ਦੇ ਕਰੀਬ ਹੋ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network