ਕਪਿਲ ਸ਼ਰਮਾ ਨੂੰ ਸਾਨੀਆ ਮਿਰਜ਼ਾ ਨਾਲ ਫਲਰਟ ਕਰਨਾ ਪਿਆ ਮਹਿੰਗਾ, ਦੇਖੋ ਵੀਡਿਓ 

written by Rupinder Kaler | January 31, 2019

ਕਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਸ਼ੋਅ ਦੇ ਨਾਲ ਛੋਟੇ ਪਰਦੇ ਤੇ ਛਾਏ ਹੋਏ ਹਨ । ਟੀਆਰਪੀ ਦੀ ਦੌੜ ਵਿੱਚ ਉਹਨਾਂ ਦਾ ਸ਼ੋਅ ਕਈਆਂ ਨੂੰ ਪਿੱਛੇ ਛੱਡ ਰਿਹਾ ਹੈ । ਮਸਤੀ ਭਰੇ ਇਸ ਸ਼ੋਅ ਵਿੱਚ ਇਸ ਵਾਰ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਉਹਨਾਂ ਦੀ ਭੈਣ ਨਜ਼ਰ ਆਵੇਗੀ । ਇਸ ਵਾਰ ਕਪਿਲ ਸ਼ਮਰਾ ਸਾਨੀਆ ਮਿਰਜ਼ਾ ਨਾਲ ਖੂਬ ਮਸਤੀ ਕਰ ਰਹੇ ਹਨ । ਇੱਥੇ ਹੀ ਬਸ ਨਹੀਂ ਕਪਿਲ ਸਾਨੀਆ ਨਾਲ ਫਲਰਟ ਵੀ ਕਰ ਰਹੇ ਹਨ ।

kapil-sharma kapil-sharma

ਕਪਿਲ ਸਾਨੀਆ ਨੂੰ ਕਹਿ ਰਹੇ ਹਨ ਕਿ ਉਹਨਾਂ ਦੀ ਵਜ੍ਹਾ ਕਰਕੇ ਉਸ ਨੇ ਟੈਨਿਸ ਵੇਖਣਾ ਸ਼ੁਰੂ ਕੀਤਾ ਸੀ। ਪਰ ਕਪਿਲ ਦੀ ਇਸ ਟਿੱਚਰ ਦਾ ਸਾਨੀਆ ਉਸੇ ਵੇਲੇ ਜਵਾਬ ਦਿੰਦੀ ਹੈ ਉਹ ਕਪਿਲ ਨੂੰ ਯਾਦ ਕਰਾਉਂਦੀ ਹੈ ਕਿ ਹੁਣੇ-ਹੁਣੇ ਕਪਿਲ ਦਾ ਵਿਆਹ ਹੋਇਆ ਹੈ। ਇੰਨਾ ਹੀ ਨਹੀਂ, ਸਾਨੀਆ ਨੇ ਕਪਿਲ ਨੂੰ ਕਿਹਾ ਕਿ ਕੀ ਉਹ ਆਪਣੀ ਪਤਨੀ ਤੋਂ ਕੁੱਟ ਖਾਣੀ ਚਾਹੁੰਦਾ ਹੈ? ਇਸ ਸ਼ੋਅ ਵਿੱਚ ਸਾਨੀਆ ਕਪਿਲ ਦੇ ਵੀ ਕਈ ਖੁਲਾਸੇ ਕਰਦੀ ਹੈ ।ਸਾਨੀਆ ਦੱਸਦੀ ਹੈ ਕਿ ਕਪਿਲ ਦਾ ਅੰਗਰੇਜ਼ੀ ਭਾਸ਼ਾ ਨਾਲ ਹਮੇਸ਼ਾ ਪੰਗਾ ਰਿਹਾ ਹੈ । ਕਪਿਲ ਇਸ ਤੇ ਕਹਿੰਦੀ ਹੈ ਕਿ ਉਸ ਨੂੰ ਅੰਗ੍ਰੇਜ਼ੀ ਪਸੰਦ ਨਹੀਂ।

https://twitter.com/TKSS2_FC/status/1090258723795218432

ਉਸੇ ਵੇਲੇ ਸਾਨੀਆ ਨੇ ਕਿਹਾ ਕਿ ਅਸਲ ਵਿੱਚ ਅੰਗ੍ਰੇਜ਼ੀ ਹੀ ਕਪਿਲ ਨੂੰ ਪਸੰਦ ਨਹੀਂ ਕਰਦੀ। ਕੁਝ ਦਿਨ ਪਹਿਲਾਂ ਸ਼ੋਅ ਦੇ ਸੱੈਟ ਤੋਂ ਇਸੇ ਕੜੀ ਦਾ 'ਬੈਕ ਦ ਸਕ੍ਰੀਨ' ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਸਾਨੀਆ ਆਪਣੀ ਭੈਣ ਨਾਲ ਨਜ਼ਰ ਆ ਰਹੀ ਸੀ।

You may also like