ਗਿੰਨੀ ਚਤਰਥ ਅਤੇ ਕਪਿਲ ਸ਼ਰਮਾ ਦੀ ਰਿਸੈਪਸ਼ਨ ਪਾਰਟੀ 'ਚ ਹਰਭਜਨ ਮਾਨ ਨੇ ਕੁਝ  ਇਸ ਅੰਦਾਜ਼ 'ਚ ਦਿੱਤੀ ਵਧਾਈ

Written by  Shaminder   |  December 26th 2018 11:09 AM  |  Updated: December 26th 2018 11:09 AM

ਗਿੰਨੀ ਚਤਰਥ ਅਤੇ ਕਪਿਲ ਸ਼ਰਮਾ ਦੀ ਰਿਸੈਪਸ਼ਨ ਪਾਰਟੀ 'ਚ ਹਰਭਜਨ ਮਾਨ ਨੇ ਕੁਝ  ਇਸ ਅੰਦਾਜ਼ 'ਚ ਦਿੱਤੀ ਵਧਾਈ

ਗਿੰਨੀ ਅਤੇ ਕਪਿਲ ਸ਼ਰਮਾ ਵੱਲੋਂ ਦਿੱਤੀ ਗਈ ਰਿਸੈਪਸ਼ਨ ਪਾਰਟੀ 'ਚ ਹਰਭਜਨ ਮਾਨ ਵੀ ਉਚੇਚੇ ਤੌਰ 'ਤੇ ਪਹੁੰਚੇ । ਇਸ ਮੌਕੇ 'ਤੇ ਹਰਭਜਨ ਮਾਨ ਨੇ ਦੋਨਾਂ ਦੀ ਜੋੜੀ ਨੂੰ ਸਮਰਪਿਤ ਇੱਕ ਗੀਤ ਗਾਇਆ 'ਤੇਰੀ ਮੇਰੀ ਜੋੜੀ'। ਇਸ ਗੀਤ ਨੂੰ  ਹਰਭਜਨ ਮਾਨ ਨੇ ਗਾ ਕੇ ਸੁਣਾਇਆ । ਇਸ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਹੋਰ ਵੀ ਕਈ ਹਸਤੀਆਂ ਪਹੁੰਚੀਆਂ ਹੋਈਆਂ ਸਨ । ਜਿਨ੍ਹਾਂ 'ਚ ਕਪਿਲ ਸ਼ਰਮਾ ਦੇ ਕਈ ਦੋਸਤ ਮਿੱਤਰ ਸ਼ਾਮਿਲ ਸਨ ।

ਹੋਰ ਵੇਖੋ :ਪੀਟੀਸੀ ਪੰਜਾਬੀ ‘ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ 2018’ ਕੈਨੇਡਾ ਆਡੀਸ਼ਨ

https://www.instagram.com/p/Brz_T3hBjG_/

ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ ਵਿਆਹ ਤੋਂ ਬਾਅਦ ਦੂਜੀ ਰਿਸੈਪਸ਼ਨ ਪਾਰਟੀ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਦੋਸਤਾਂ ਦੇ ਲਈ ਦਿੱਤੀ ।ਇਸ ਦੌਰਾਨ ਮਨੋਰੰਜਨ ਜਗਤ ਹੀ ਨਹੀਂ ਬਲਕਿ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ।

kapil ginni reception kapil ginni reception

ਇਸ ਰਿਸੈਪਸ਼ਨ ਨੂੰ ਬਾਲੀਵੁੱਡ ਅਤੇ ਟੀਵੀ ਜਗਤ ਦੀਆਂ ਹਸਤੀਆਂ ਨੇ ਹੋਰ ਵੀ ਖੁਬਸੂਰਤ ਬਣਾ ਦਿੱਤਾ ਅਤੇ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।ਦੱਸ ਦਈਏ ਕਿ ਕਪਿਲ ਸ਼ਰਮਾ ਨੇ ਬੀਤੇ ਦਿਨੀਂ ਆਪਣੀ ਕਾਲਜ ਸਮੇਂ ਦੀ ਦੋਸਤ ਰਹੀ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ ਅਤੇ ਅੰਮ੍ਰਿਤਸਰ 'ਚ ਇਹ ਵਿਆਹ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਹੋਇਆ ਸੀ । ਇਸ ਦੌਰਾਨ ਵੀ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਵਿਆਹ 'ਚ ਸ਼ਿਰਕਤ ਕੀਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network