ਕਪਿਲ ਸ਼ਰਮਾ ਇਹਨਾਂ ਖਾਸ ਲੋਕਾਂ ਲਈ ਕਰ ਰਹੇ ਹਨ ਆਪਣੇ ਵਿਆਹ ਦੀ ਇੱਕ ਹੋਰ ਰਿਸੈਪਸ਼ਨ 

Written by  Rupinder Kaler   |  January 24th 2019 11:07 AM  |  Updated: January 24th 2019 11:32 AM

ਕਪਿਲ ਸ਼ਰਮਾ ਇਹਨਾਂ ਖਾਸ ਲੋਕਾਂ ਲਈ ਕਰ ਰਹੇ ਹਨ ਆਪਣੇ ਵਿਆਹ ਦੀ ਇੱਕ ਹੋਰ ਰਿਸੈਪਸ਼ਨ 

ਕਾਮੇਡੀਅਨ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਵਿਆਹ ਦਾ ਜਸ਼ਨ ਹਾਲੇ ਵੀ ਜ਼ਾਰੀ ਹੈ । ਛੋਟੇ ਪਰਦੇ ਦੇ ਵੱਡੇ ਸਟਾਰ ਕਪਿਲ ਸ਼ਰਮਾ ਪਿਛਲੇ ਸਾਲ 12  ਦਸੰਬਰ ਨੂੰ ਗਿੰਨੀ ਨਾਲ ਵਿਆਹ ਦੇ ਬੰਧਨ 'ਚ ਬੰਨ੍ਹੇ ਗਏ ਸੀ। ਇਸ ਵਿਆਹ ਤੋਂ ਬਾਅਦ ਦੋਵਾਂ ਨੇ ਇੱਕ ਅੰਮ੍ਰਿਤਸਰ ਅਤੇ ਇੱਕ ਮੁੰਬਈ 'ਚ ਰਿਸੈਪਸ਼ਨ ਕੀਤੀ ਸੀ। ਪਰ ਇੱਕ ਵਾਰ ਫਿਰ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਕਪਿਲ ਆਪਣੇ ਵਿਆਹ ਦੀ ਇੱਕ ਹੋਰ ਰਿਸੈਪਸ਼ਨ ਦੇਣ ਦੀ ਪਲਾਨਿੰਗ ਕਰ ਰਹੇ ਹਨ।

https://www.instagram.com/p/BrvXOsPhxDO/?utm_source=ig_embed

ਕਮੇਡੀ ਕਿੰਗ ਕਪਿਲ ਵਿਆਹ ਦੀ ਤੀਜੀ ਪਾਰਟੀ ਦਿੱਲੀ 'ਚ ਹੋਸਟ ਕਰ ਰਹੇ ਹਨ। ਦਿੱਲੀ 'ਚ ਹੋਣ ਵਾਲੀ ਪਾਰਟੀ ਫਰਵਰੀ 'ਚ ਹੋਵੇਗੀ, ਜਿਸ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਾਸ ਮਹਿਮਾਨ ਹੋਣਗੇ।ਇਸ ਦੇ ਨਾਲ ਹੀ ਦਿੱਲੀ 'ਚ ਹੋਣ ਵਾਲੀ ਪਾਰਟੀ 'ਚ ਦੋਵਾਂ ਦੇ ਕਰੀਬੀ ਮਹਿਮਾਨ, ਨਾਮੀ ਨੇਤਾ ਅਤੇ ਸ਼ਾਹੀ ਲੋਕ ਮਹਿਮਾਨ ਹੋ ਸਕਦੇ ਹਨ। ਇਸ ਪਾਰਟੀ ਦਾ ਅਤੇ ਪਾਰਟੀ ਦੀ ਤਾਰੀਖ ਦਾ ਐਲਾਨ ਕਪਿਲ ਕਦੋਂ ਕਰਦੇ ਹਨ ਇਸ ਦੀ ਉਡੀਕ ਸਭ ਨੂੰ ਹੈ।

https://twitter.com/KapilSharmaK9/status/1086618434136403968

ਫਿਲਹਾਲ ਕਪਿਲ ਆਪਣੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ 'ਚ ਰੁਝੇ ਹੋਏ ਹਨ। ਕਪਿਲ ਸ਼ਰਮਾ ਨੇ ਲੰਮੇ ਸਮੇਂ ਤੋਂ ਬਾਅਦ ਛੋਟੇ ਪਰਦੇ ਤੇ ਵਾਪਸੀ ਕੀਤੀ ਹੈ । ਉਹਨਾਂ ਦੇ ਸ਼ੋਅ ਦੇ ਇੱਕ ਵਾਰ ਫਿਰ ਸਭ ਪਾਸੇ ਚਰਚੇ ਹੋ ਰਹੇ ਹਨ ਜਿਸ ਤੋਂ ਉਹ ਕਾਫੀ ਖੁਸ਼ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network