ਕਪਿਲ ਤੇ ਮੀਕਾ ਸਿੰਘ ਦਾ ਅਜਿਹਾ ਰੂਪ ਦੇਖ ਨਹੀਂ ਰੋਕ ਪਾਉਗੇ ਹਾਸਾ, ਦੇਖੋ ਵੀਡੀਓ

Written by  Aaseen Khan   |  February 04th 2019 10:22 AM  |  Updated: February 04th 2019 10:22 AM

ਕਪਿਲ ਤੇ ਮੀਕਾ ਸਿੰਘ ਦਾ ਅਜਿਹਾ ਰੂਪ ਦੇਖ ਨਹੀਂ ਰੋਕ ਪਾਉਗੇ ਹਾਸਾ, ਦੇਖੋ ਵੀਡੀਓ

ਕਪਿਲ ਤੇ ਮੀਕਾ ਸਿੰਘ ਦਾ ਅਜਿਹਾ ਰੂਪ ਦੇਖ ਨਹੀਂ ਰੋਕ ਪਾਉਗੇ ਹਾਸਾ, ਦੇਖੋ ਵੀਡੀਓ : ਕਪਿਲ ਸ਼ਰਮਾ ਅਤੇ ਮੀਕਾ ਸਿੰਘ ਦੋਨੋ ਬਹੁਤ ਹੀ ਗਹਿਰੇ ਦੋਸਤ ਹਨ ਦੋਨਾਂ ਨੂੰ ਅਕਸਰ ਹੀ ਇਕੱਠਿਆਂ ਮਸਤੀ ਕਰਦੇ ਦੇਖਿਆ ਜਾਂਦਾ ਰਹਿੰਦਾ ਹੈ। ਕਪਿਲ ਅਤੇ ਮੀਕਾ ਸਿੰਘ ਦੀ ਅਜਿਹੀ ਹੀ ਮਸਤੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਦੋਨੋ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਮਸਤੀ ਵੀ ਅਜਿਹੀ ਹੈ ਕਿ ਕਪਿਲ 'ਤੇ ਮੀਕਾ ਦਾ ਚਿਹਰਾ ਵੀ ਪਹਿਚਾਣ 'ਚ ਨਹੀਂ ਆ ਰਿਹਾ ਹੈ।

 

View this post on Instagram

 

Hahahahaha.. Can’t get enough of this @mikasingh ????

A post shared by Kapil Sharma (@kapilsharma) on

ਹੋਰ ਵੇਖੋ : ਮੀਕਾ ਸਿੰਘ ਤੇ ਜਸਬੀਰ ਜੱਸੀ ਦੀ ਇਹ ਜੁਗਲਬੰਦੀ ਵੇਖ ਆਵੇਗਾ ਅਨੰਦ , ਦੇਖੋ ਵੀਡੀਓ

ਮੀਕਾ ਅਤੇ ਕਪਿਲ ਮੋਬਾਈਲ ਦੇ ਜ਼ਰੀਏ ਬਿਗੜੇ ਹੋਏ ਚਿਹਰੇ ਬਣਾ ਰਹੇ ਹਨ ਅਤੇ ਆਪਣਾ ਹੀ ਹਾਸਾ ਨਹੀਂ ਰੋਕ ਪਾ ਰਹੇ। ਇਹ ਵੀਡੀਓ ਕਪਿਲ ਸ਼ਰਮਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੱਸ ਦਈਏ ਬੀਤੇ ਦਿਨ ਕਪਿਲ ਸ਼ਰਮਾ ਆਪਣੇ ਵਿਆਹ ਦੀ ਤੀਸਰੀ ਰਿਸ਼ੈਪਸ਼ਨ ਪਾਰਟੀ ਦੇ ਕੇ ਹਟੇ ਹਨ। ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਵਲੋਂ ਇਹ ਪਾਰਟੀ ਦਿੱਲੀ 'ਚ ਰੱਖੀ ਗਈ ਜਿਸ 'ਚ ਕਈ ਵੱਡੇ ਨੇਤਾ, ਖਿਡਾਰੀ ਅਤੇ ਕਈ ਸੈਲੇਬ੍ਰਿਟੀਜ਼ ਵੀ ਸ਼ਾਮਿਲ ਹੋਏ।

 

View this post on Instagram

 

@mikasingh ka chota bhai papeeta Singh ??????

A post shared by Kapil Sharma (@kapilsharma) on

ਦੱਸ ਦਈਏ 12 ਦਿਸੰਬਰ 2018 ਨੂੰ ਕਪਿਲ ਅਤੇ ਗਿੰਨੀ ਵਿਆਹ ਦੇ ਬੰਧਨ 'ਚ ਬੱਝ ਗਏ ਸੀ ਜਿਸ ਤੋਂ ਬਾਅਦ ਉਹਨਾਂ ਦੀ ਪਹਿਲੀ ਰਿਸ਼ੇਪਸ਼ਨ ਪਾਰਟੀ 'ਚ ਅੰਮ੍ਰਿਤਸਰ ਵਿਖੇ ਅਤੇ ਦੂਜੀ ਵਿਆਹ ਦੀ ਪਾਰਟੀ ਮੁੰਬਈ 'ਚ ਦਿੱਤੀ ਗਈ ਸੀ। ਹੁਣ ਤਿੱਜੀ ਰਿਸ਼ੇਪਸ਼ਨ ਪਾਰਟੀ ਦਿੱਲੀ 'ਚ ਦਿੱਤੀ ਗਈ ਹੈ। ਮੀਕਾ ਸਿੰਘ ਅਤੇ ਕਪਿਲ ਵੱਲੋਂ ਇਹ ਵੀਡੀਓ ਵੀ ਦਿੱਲੀ 'ਚ ਹੀ ਬਣਾਇਆ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network