ਕਪਿਲ ਸ਼ਰਮਾ ਲਈ ਉਹਨਾਂ ਦੀ ਵਹੁਟੀ ਗਿੰਨੀ ਹੈ ਲੱਕੀ, ਜਾਣੋਂ ਕਪਿਲ ਦੀ ਪੂਰੀ ਕਹਾਣੀ 

Written by  Rupinder Kaler   |  December 13th 2018 02:34 PM  |  Updated: December 13th 2018 02:34 PM

ਕਪਿਲ ਸ਼ਰਮਾ ਲਈ ਉਹਨਾਂ ਦੀ ਵਹੁਟੀ ਗਿੰਨੀ ਹੈ ਲੱਕੀ, ਜਾਣੋਂ ਕਪਿਲ ਦੀ ਪੂਰੀ ਕਹਾਣੀ 

ਕਪਿਲ ਸ਼ਰਮਾ ਅਤੇ ਗਿੰਨੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਵਿਆਹ 'ਤੇ ਹਰ ਇੱਕ ਦੀਆਂ ਨਜ਼ਰਾਂ ਸਨ ਕਿਉਂਕਿ ਕਪਿਲ ਸ਼ਰਮਾ ਉਹ ਸਿਤਾਰੇ ਹਨ ਜਿਨ੍ਹਾਂ ਦੀ ਚਮਕ ਬਾਲੀਵੁੱਡ ਦੇ ਨਾਲ ਨਾਲ ਟੀਵੀ ਜਗਤ ਵਿੱਚ ਵੀ ਹੈ । ਕਪਿਲ ਉਹ ਸਖਸ਼ ਹੈ ਜਿਸ ਦਾ ਨਾਂ ਆਉਂਦੇ ਹੀ ਹਰ ਇੱਕ ਦੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ । ਕਪਿਲ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 2007 'ਚ ਲਾਫ਼ਟਰ ਚੈਲੇਂਜ 3 ਜਿੱਤ ਕੇ ਟੈਲੀਵਿਜ਼ਨ ਇੰਡਸਟਰੀ 'ਚ ਪੈਰ ਰੱਖਿਆ ਸੀ । ਇਸ ਤੋਂ ਬਾਅਦ ਉਹਨਾਂ ਨੇ ਕਾਮੇਡੀ ਸਰਕਸ ਵਿੱਚ ਕੰਮ ਕੀਤਾ । '

ਹੋਰ ਵੇਖੋ :ਕਪਿਲ ਸ਼ਰਮਾ ਦੀ ਵਹੁਟੀ ਬਚਪਨ ‘ਚ ਬਹੁਤ ਕਰਦੀ ਸੀ ਸ਼ਰਾਰਤਾਂ, ਗਿੰਨੀ ਦੀ ਨਾਨੀ ਨੇ ਕੀਤਾ ਖੁਲਾਸਾ, ਦੇਖੋ ਪੂਰੀ ਵੀਡਿਓ

 

ਕਾਮੇਡੀ ਨਾਈਟਸ ਵਿਦ ਕਪਿਲ' ਨੇ ਉਨ੍ਹਾਂ ਨੂੰ ਬਤੌਰ ਕਲਾਕਾਰ ਬੇਸ਼ੁਮਾਰ ਸਫ਼ਲਤਾ ਦਿੱਤੀ। ਕਪਿਲ ਦਾ ਇਹ ਸ਼ੋਅ ਲੋਕਾਂ ਵਿੱਚ ਏਨਾਂ ਮਸ਼ਹੂਰ ਹੋਇਆ ਕਿ ਲੋਕ  ਸ਼ੋਅ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਨੂੰ ਉਹਨਾਂ ਦੇ ਅਸਲੀ ਨਾਂ ਤੋਂ ਘੱਟ ਬਲਕਿ ਗੁੱਥੀ, ਦਾਦੀ, ਪਲਕ ਅਤੇ ਭੂਆ ਦੇ ਨਾਂ ਨਾਲ ਵੱਧ ਜਾਨਣ ਲੱਗ ਗਏ ਸਨ । ਇਹ ਸ਼ੋਅ ਟੈਲੀਵਿਜ਼ਨ ਜਗਤ ਵਿੱਚ ਏਨਾਂ ਮਕਬੂਲ ਹੋਇਆ ਕਿ ਬਾਲੀਵੁੱਡ ਦਾ ਹਰ ਸਿਤਾਰਾ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦਾ ਸੀ ਤਾਂ ਜੋ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਸਕੇ ।

ਹੋਰ ਵੇਖੋ :ਗੁਰੂ ਰੰਧਾਵਾ ਨੂੰ ਟੱਕਰ ਦੇ ਰਿਹਾ ਹੈ ਇਹ ਕਿਊਟ ਜਿਹਾ ਬੱਚਾ,ਵੇਖੋ ਵੀਡਿਓ

ਇਸ ਸ਼ੋਅ ਦੀ ਬਦੌਲਤ ਕਪਿਲ ਨੇ ਕਰਣ ਜੌਹਰ ਦੇ ਨਾਲ 60 ਵਾਂ ਫ਼ਿਲਮ ਫੇਅਰ ਐਵਾਰਡ ਸ਼ੋਅ ਵੀ ਹੋਸਟ ਕੀਤਾ ।ਕਪਿਲ ਦੀ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਹਿਚਾਣ ਹੈ ਇਸੇ ਲਈ ਉਹਨਾਂ ਨੂੰ ਅੱਬਾਸ ਮਸਤਾਨ ਨੇ ਆਪਣੀ ਫਿਲਮ 'ਕਿਸ-ਕਿਸ ਕੋ ਪਿਆਰ ਕਰੂੰ' 'ਚ ਕਾਸਟ ਕੀਤਾ ਸੀ ।

ਹੋਰ ਵੇਖੋ :ਕਪਿਲ ਸ਼ਰਮਾ ਅਤੇ ਗਿੰਨੀ ਵਿਆਹ ਦੇ ਬੰਧਨ ‘ਚ ਬੱਝੇ ,ਵੇਖੋ ਵਿਆਹ ਦੇ ਵੀਡਿਓ ਅਤੇ ਤਾਜ਼ਾ ਤਸਵੀਰਾਂ

ਕਹਿੰਦੇ ਨੇ ਜਿੱਥੇ ਕਿਸੇ ਦਾ ਨਾਮ ਹੋਵੇ ਉੱਥੇ ਵਿਵਾਦ ਵੀ ਹੁੰਦੇ ਹਨ ਇਸੇ ਲਈ ਕਲਰਜ਼ ਚੈਨਲ ਦੇ ਨਾਲ ਕਪਿਲ ਕੋਈ ਵਿਵਾਦ ਹੋ ਗਿਆ ਤੇ ਉਹਨਾਂ ਨੇ ਚੈਨਲ ਤੋਂ ਸ਼ੋਅ ਨੂੰ ਬੰਦ ਕਰ ਦਿੱਤਾ । ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਸੋਨੀ ਚੈਨਲ ਨਾਲ 'ਦ ਕਪਿਲ ਸ਼ਰਮਾ ਸ਼ੋਅ' ਸ਼ੁਰੂ ਕੀਤਾ ।ਇਸ ਤੋਂ ਬਾਅਦ ਕਪਿਲ ਸ਼ਰਮਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਜਦੋਂ ਉਨ੍ਹਾਂ ਨੇ ਕਿਸੇ ਕਰਮਚਾਰੀਆਂ 'ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਉਂਦੇ ਹੋਏ ਨਰਿੰਦਰ ਮੋਦੀ ਨੂੰ ਟਵਿੱਟਰ 'ਤੇ ਟੈਗ ਕੀਤਾ।

ਹੋਰ ਵੇਖੋ :ਕਪਿਲ ਸ਼ਰਮਾ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਜਮਾਇਆ ਰੰਗ, ਸਿਤਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਦਿੱਤੀ ਵਧਾਈ, ਦੇਖੋ ਵੀਡਿਓ

ਕਪਿਲ ਸ਼ਰਮਾ ਇੱਕ ਵਾਰ ਫਿਰ ਸਭ ਦੀ ਜੁਬਾਨ ਤੇ ਆ ਗਏ ਜਦੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਕਪਿਲ ਸੁਨੀਲ ਗਰੋਵਰ ਦੇ ਨਾਲ ਮਾੜੀ ਸ਼ਬਦਾਵਲੀ ਵਿੱਚ ਗੱਲ ਕਰਦੇ ਨਜ਼ਰ ਆਏ। ਇਸ ਵੀਡਿਓ ਤੋਂ ਬਾਅਦ ਕਈ ਅਦਾਕਾਰਾਂ ਨੇ ਇਸ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ।

ਹੋਰ ਵੇਖੋ :ਗਾਇਕ ਫਿਰੋਜ਼ ਖਾਨ ਦਾ ਵਾਇਸ ਆਫ ਪੰਜਾਬ ਸੀਜ਼ਨ -9ਦੇ ਸੈੱਟ ‘ਤੇ ਕੁਝ ਇਸ ਤਰ੍ਹਾਂ ਮਨਾਇਆ ਗਿਆ ਜਨਮ ਦਿਨ ,ਵੇਖੋ ਵੀਡਿਓ

ਇਹ ਸ਼ੋਅ ਤਾਂ ਬੰਦ ਹੋ ਗਿਆ ਪਰ ਕਪਿਲ ਆਪਣੀ ਦੂਜੀ ਫ਼ਿਲਮ 'ਫਿਰੰਗੀ' ਦੀ ਸ਼ੂਟਿੰਗ ਵਿੱਚ ਮਸਰੂਫ ਹੋ ਗਏ ।ਇਸ ਤੋਂ ਬਾਅਦ ਕਪਿਲ ਦੇ ਇੱਕ ਤੋਂ ਬਾਅਦ ਇੱਕ ਵਿਵਾਦ ਸਾਹਮਣੇ ਆਉਂਦੇ ਰਹੇ ਤੇ ਹੁਣ ਇੱਕ ਲੰਮੀ ਬਰੇਕ ਤੋਂ ਬਾਅਦ ਕਪਿਲ ਆਪਣਾ ਸ਼ੋਅ ਮੁੜ ਸ਼ੁਰੂ ਕਰਨ ਜਾ ਰਹੇ ਹਨ । ਸ਼ਾਇਦ ਕਪਿਲ ਲਈ ਉਹਨਾਂ ਦੀ ਜੀਵਨ ਸਾਥਣ ਗਿੰਨੀ ਕਾਫੀ ਲੱਕੀ ਹੈ ਕਿਉਂਕਿ ਉਹਨਾਂ ਦਾ ਇਹ ਸ਼ੋਅ ਉਹਨਾਂ ਦੇ ਵਿਆਹ ਤੋਂ ਬਾਅਦ ਸ਼ੁਰੂ ਹੋਣ ਜਾ ਰਿਹਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network