ਜਦੋਂ ਕਪਿਲ ਸ਼ਰਮਾ ਨੇ ਦਿਖਾਇਆ ਅਰਚਨਾ ਪੂਰਨ ਸਿੰਘ ਦਾ ਅਸਲੀ ਚਿਹਰਾ ਤਾਂ ਅਰਚਨਾ ਨੇ ਇੰਝ ਦਿੱਤੀ ਸਫ਼ਾਈ,ਵੀਡੀਓ ਵਾਇਰਲ
ਅਰਚਨਾ ਪੂਰਨ ਸਿੰਘ ਕਪਿਲ ਸ਼ਰਮਾ ਦੇ ਸ਼ੋਅ 'ਚ ਅਕਸਰ ਆਪਣੇ ਠਹਾਕਿਆਂ ਨਾਲ ਖੂਬ ਰੌਣਕ ਲਗਾਉਂਦੇ ਰਹਿੰਦੇ ਹਨ । ਪਰਦੇ 'ਤੇ ਜਿੱਥੇ ਇਹ ਅਦਾਕਾਰਾ ਹੱਸਦੀ ਹਸਾਉਂਦੀ ਨਜ਼ਰ ਆਉਂਦੀ ਹੈ,ਉੱਥੇ ਹੀ ਪਰਦੇ ਦੇ ਪਿੱਛੇ ਵੀ ਖੂਬ ਮਸਤੀ ਕਰਦੀ ਹੋਈ ਨਜ਼ਰ ਆਉਂਦੀ ਹੈ । ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਅਰਚਨਾ ਪੂਰਨ ਸਿੰਘ ਪਾਣੀ ਪੂਰੀ ਖਾਂਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਵੇਖੋ:ਹੁਣ ਨੇਹਾ ਕੱਕੜ ਨਾਲ ਸਟੇਜ ‘ਤੇ ਡਾਂਸ ਕਰਦੇ ਹੋਏ ਵਾਪਰਿਆ ਇਹ ਹਾਦਸਾ,ਆਦੀ ਨੂੰ ਮੰਗਣੀ ਪਈ ਮੁਆਫ਼ੀ
https://www.instagram.com/p/B3bVF5PJhrI/
ਇਸ ਵੀਡੀਓ ਨੂੰ ਕਪਿਲ ਸ਼ਰਮਾ ਬਣਾ ਰਹੇ ਹਨ ਅਤੇ ਬੋਲਦੇ ਹੋਏ ਸੁਣਾਈ ਦੇ ਰਹੇ ਨੇ ਕਿ "ਇਹ ਵੇਖੋ ਇਹ ਹੈ ਇਨ੍ਹਾਂ ਦਾ ਅਸਲੀ ਚਿਹਰਾ,ਇਹ ਸੈੱਟ ਤੋਂ ਇਹ ਕਹਿ ਕੇ ਗਏ ਸਨ ਕਿ ਇਨ੍ਹਾਂ ਦੀ ਕੋਈ ਜ਼ਰੂਰ ਕਾਲ ਆਉਣੀ ਹੈ ਪਰ ਇੱਥੇ ਆ ਕੇ ਇਹ ਪਾਣੀ ਪੂਰੀ ਖਾ ਰਹੀ ਹੈ।ਇਨ੍ਹਾਂ ਨੂੰ ਅੱਜ ਪਤਾ ਸੀ ਕਿ ਪਾਣੀ ਪੂਰੀ ਵਾਲੇ ਨੇ ਆਉਣਾ ਹੈ ਇਸ ਲਈ ਆਪਣੇ ਬੇਟੇ ਨੂੰ ਵੀ ਬੁਲਾ ਲਿਆ ਹੈ"।
https://www.instagram.com/p/B4txyX8JCf_/
ਇਸ ਵੀਡੀਓ 'ਚ ਅਰਚਨਾ ਪੂਰਨ ਸਿੰਘ ਕਹਿੰਦੀ ਹੈ ਕਿ ਭਈਆ ਪਾਣੀ ਪੂਰੀ ਦੇ ਪੈਸੇ ਪ੍ਰੋਡਕਸ਼ਨ ਵਾਲਿਆਂ ਤੋਂ ਲੈ ਲੈਣਾ ਪੈਸੇ ਤਾਂ ਇਹ ਦਿੰਦੇ ਨਹੀਂ ਇਸ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ । ਦੱਸ ਦਈਏ ਕਿ ਕਪਿਲ ਅਰਚਨਾ ਨਾਲ ਮਜ਼ਾਕ ਕਰ ਰਹੇ ਸਨ ਅਤੇ ਇਹ ਵੀਡੀਓ ਉਨ੍ਹਾਂ ਨੇ ਹਾਸਾ ਠੱਠਾ ਪਾਉਣ ਲਈ ਹੀ ਬਣਾਇਆ ਸੀ ।