Advertisment

ਕਪਿਲ ਸ਼ਰਮਾ ਨੇ ਮੀਕਾ ਸਿੰਘ, ਜਸਬੀਰ ਜੱਸੀ ਤੇ ਭਾਰਤੀ ਸਿੰਘ ਨਾਲ ਮਿਲਕੇ ਮਨਾਇਆ ਪਤਨੀ ਗਿੰਨੀ ਚਤਰਥ ਦਾ ਜਨਮ ਦਿਨ

author-image
By Lajwinder kaur
New Update
ਕਪਿਲ ਸ਼ਰਮਾ ਨੇ ਮੀਕਾ ਸਿੰਘ, ਜਸਬੀਰ ਜੱਸੀ ਤੇ ਭਾਰਤੀ ਸਿੰਘ ਨਾਲ ਮਿਲਕੇ ਮਨਾਇਆ ਪਤਨੀ ਗਿੰਨੀ ਚਤਰਥ ਦਾ ਜਨਮ ਦਿਨ
Advertisment
ਇੰਡੀਅਨ ਕਮੇਡੀ ਕਪਿਲ ਸ਼ਰਮਾ ਸਿਰਫ਼ ਆਪਣੇ ਸ਼ੋਅ ਕਰਕੇ ਹੀ ਸੁਰਖੀਆਂ ‘ਚ ਨਹੀਂ ਰਹਿੰਦੇ ਸਗੋਂ ਆਪਣੀ ਨਿੱਜੀ ਜ਼ਿੰਦਗੀ ਦੇ ਕਾਰਨ ਵੀ ਏਨੀਂ ਦਿਨੀਂ ਚਰਚਾ ‘ਚ ਬਣੇ ਹੋਏ ਹਨ। ਜੀ ਹਾਂ ਕਪਿਲ ਸ਼ਰਮਾ ਜੋ ਕਿ ਬਹੁਤ ਜਲਦ ਪਾਪਾ ਬਨਣ ਵਾਲੇ ਹਨ। ਕਪਿਲ ਤੇ ਗਿੰਨੀ ਦੇ ਘਰ ਬਹੁਤ ਜਲਦ ਨਿੱਕੇ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। publive-image
Advertisment
publive-image ਹੋਰ ਵੇਖੋ:ਅੰਮ੍ਰਿਤ ਮਾਨ ਦੇ ਨਵੇਂ ਗੀਤ ‘ਕੰਬੀਨੇਸ਼ਨ’ ਦਾ ਸਰੂਰ ਚੜ੍ਹਿਆ ਨੌਜਵਾਨਾਂ ਦੇ ਸਿਰ ‘ਤੇ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓpublive-image
Advertisment
publive-image ਕਪਿਲ ਸ਼ਰਮਾ ਜੋ ਆਪਣੇ ਸ਼ੋਅ ਦੇ ਚੱਲਦੇ ਕਾਫੀ ਬਿਜੀ ਰਹਿੰਦੇ ਪਰ ਉਹ ਆਪਣੀ ਪਤਨੀ ਲਈ ਕਵਾਲਟੀ ਟਾਈਮ ਕੱਢੇ ਹੀ ਲੈਂਦੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਗਿੰਨੀ ਚਤਰਥ ਦੇ ਵਿਆਹ ਤੋਂ ਬਾਅਦ ਪਹਿਲੇ ਜਨਮ ਦਿਨ ਉੱਤੇ। ਸੋਮਵਾਰ ਨੂੰ ਗਿੰਨੀ ਚਤਰਥ ਦਾ ਜਨਮਦਿਨ ਸੀ। ਪਰ ਸ਼ੋਅ ‘ਚ ਬਿਜ਼ੀ ਹੋਣ ਕਰਕੇ ਕਪਿਲ ਨੇ ਰਾਤੀ ਆਪਣੀ ਧਰਮ ਪਤਨੀ ਦਾ ਜਨਮ ਦਿਨ ਆਪਣੇ ਖ਼ਾਸ ਮਿੱਤਰਾਂ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਕੁਝ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ‘ਚ ਉਹ ਮੀਕਾ ਸਿੰਘ, ਭਾਰਤੀ ਸਿੰਘ ਤੇ ਜਸਬੀਰ ਜੱਸੀ ਦੇ ਨਾਲ ਮਿਲਕੇ ਆਪਣੀ ਪਤਨੀ ਗਿੰਨੀ ਦਾ ਬਰਥਡੇਅ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਕਪਿਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਗਿੰਨੀ ਚਤਰਥ ਦੇ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ। ਕੈਪਸ਼ਨ ‘ਚ ਕਪਿਲ ਨੇ ਲਿਖਿਆ ਹੈ, ‘ਜਨਮ ਦਿਨ ਮੁਬਾਰਕ ਹੋ ਮੇਰੀ ਸਭ ਤੋਂ ਵਧੀਆ ਦੋਸਤ ਗਿੰਨੀ ਤੇ ਹੁਣ ਮੈਂ ਮੇਰੇ ਬੱਚੇ ਦੀ ਹੋਣ ਵਾਲੀ ਮਾਂ ਨੂੰ ਬਹੁਤ ਸਾਰਾ ਪਿਆਰ ਤੇ ਇੰਨਾ ਕੁਝ ਦੇਣ ਲਈ ਬਹੁਤ ਸਾਰਾ ਧੰਨਵਾਦ’ publive-image ਕਪਿਲ ਸ਼ਰਮਾ ਨੇ ਪਿਛਲੇ ਸਾਲ ਦਸੰਬਰ ਦੇ ਮਹੀਨੇ ‘ਚ ਗਿੰਨੀ ਦੇ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਦੇ ਨਾਮੀ ਸਿਤਾਰੇ ਸ਼ਾਮਿਲ ਹੋਏ ਸਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment