ਕਪਿਲ ਸ਼ਰਮਾ ਨੇ ਅਕਸ਼ੇ ਕੁਮਾਰ ਨੂੰ ਦਿੱਤਾ ਚੈਲੇਂਜ,ਕਿਹਾ ਹਿੰਮਤ ਹੈ ਤਾਂ ਆਓ !

Written by  Shaminder   |  December 06th 2019 04:27 PM  |  Updated: December 06th 2019 04:27 PM

ਕਪਿਲ ਸ਼ਰਮਾ ਨੇ ਅਕਸ਼ੇ ਕੁਮਾਰ ਨੂੰ ਦਿੱਤਾ ਚੈਲੇਂਜ,ਕਿਹਾ ਹਿੰਮਤ ਹੈ ਤਾਂ ਆਓ !

ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਅਦਾਕਾਰ ਅਕਸ਼ੇ ਕੁਮਾਰ ਨੂੰ ਚੈਲੇਂਜ ਕਰਦੇ ਹੋਏ ਨਜ਼ਰ ਆ ਰਹੇ ਨੇ ।ਇਸ ਵੀਡੀਓ 'ਚ ਕਪਿਲ ਸ਼ਰਮਾ ਅਕਸ਼ੇ ਕੁਮਾਰ ਵੇਕ ਅੱਪ ਚੈਲੇਂਜ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਇਸ ਚੈਲੇਂਜ ਨੂੰ ਅਕਸ਼ੇ ਕਿਸ ਰੂਪ 'ਚ ਲੈਂਦੇ ਹਨ ਇਹ ਵੇਖਣਾ ਹੋਵੇਗਾ ।

ਹੋਰ ਵੇਖੋ:ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਆਉਣ ਵਾਲੀ ਹੈ ਗੁੱਡ ਨਿਊਜ਼, ਗੱਲਾਂ-ਗੱਲਾਂ ਕਰ ਬੈਠੇ ਵੱਡਾ ਖੁਲਾਸਾ

https://www.instagram.com/p/B5oCPu-ggDX/

ਕਪਿਲ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਉਹ ਆਪਣੇ ਸ਼ੋਅ 'ਚ ਰੁੱਝੇ ਹੋਏ ਹਨ ਅਤੇ ਖ਼ਬਰਾਂ ਦੀ ਮੰਨੀਏ ਤਾਂ ਉਹ ਬਹੁਤ ਹੀ ਜਲਦ ਇਸੇ ਮਹੀਨੇ ਸ਼ੋਅ ਤੋਂ ਛੁੱਟੀ 'ਤੇ ਜਾਣ ਵਾਲੇ ਹਨ । ਕਿਉਂਕਿ ਉਹ ਆਪਣੀ ਪਤਨੀ ਗਿੰਨੀ ਅਤੇ ਆਪਣੇ ਘਰ ਆਉੇਣ ਵਾਲੇ ਨੰਨ੍ਹੇ ਮਹਿਮਾਨ 'ਤੇ ਪੂਰਾ ਧਿਆਨ ਦੇਣਾ ਚਾਹੁੰਦੇ ਹਨ ।

https://www.instagram.com/p/B5fJMctAnj7/

ਕਪਿਲ ਸ਼ਰਮਾ ਨੇ ਇਸ ਤੋਂ ਪਹਿਲਾਂ ਕੈਨੇਡਾ 'ਚ ਗਿੰਨੀ ਨਾਲ ਛੁੱਟੀਆਂ ਬਿਤਾ ਕੇ ਆਏ ਸਨ ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ ।

https://www.instagram.com/p/B5cOn1Xg7i9/

ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network