ਕਪਿਲ ਸ਼ਰਮਾ ਨੇ ਚਲਦੇ ਸ਼ੋਅ 'ਚ ਪ੍ਰਧਾਨ ਮੰਤਰੀ ਮੋਦੀ ਤੋਂ ਮੰਗੀ ਮਾਫੀ, ਇਹ ਸੀ ਵੱਡਾ ਕਾਰਨ 

written by Rupinder Kaler | January 29, 2019

ਕਮੇਡੀ ਕਿੰਗ ਕਪਿਲ ਸ਼ਰਮਾ ਕਦੇ ਵੀ ਚੁਟਕੀ ਲੈਣ ਦਾ ਮੌਕਾ ਨਹੀਂ ਛੱਡਦੇ । ਕੁਝ ਦਿਨ ਪਹਿਲਾਂ ਹੀ ਕਪਿਲ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਕੁਮਾਰ ਰਾਵ ਦੀ ਮੁਲਾਕਾਤ 'ਤੇ ਮਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ । ਪਰ ਇਸ ਮਸਤੀ 'ਤੇ ਰਾਜ ਕੁਮਾਰ ਰਾਵ ਨੇ ਕਪਿਲ ਨੂੰ ਇਸ ਤਰ੍ਹਾਂ ਦਾ ਜਵਾਬ ਦਿੱਤਾ ਕਿ ਕਪਿਲ ਸ਼ਰਮਾ ਨੂੰ ਮਾਫੀ ਮੰਗਣੀ ਪਈ ਹੈ ।

kapil-sharma kapil-sharma

ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਰਾਜ ਕੁਮਾਰ ਰਾਵ ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਦੇ ਇੱਕ ਵਫਦ ਨਾਲ ਪ੍ਰਧਾਨ ਮੰਤਰੀ ਨੂੰ ਮਿਲੇ ਸਨ । ਕਪਿਲ ਨੇ ਇਸ ਮੁਲਾਕਾਤ ਤੇ ਛੁਰਲੀ ਛੱਡਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਉਹਨਾਂ ਨਾਲ ਨਰਾਜ਼ ਤਾਂ ਨਹੀਂ ਹਨ, ਜਿਸ ਤੇ ਰਾਵ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਤੁਹਾਡੇ ਨਾਲ ਨਰਾਜ਼ ਹਨ । ਦਰਅਸਲ ਰਾਵ ਕਪਿਲ ਦੇ 2016  ਵਾਲੇ ਉਸ ਟਵੀਟ ਦੀ ਗੱਲ ਕਰ ਰਹੇ ਸਨ, ਜਿਸ ਵਿੱਚ ਕਪਿਲ ਨੇ ਬੀਐੱਮਸੀ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਆਪਣਾ ਟਵੀਟ ਟੈਗ ਕੀਤਾ ਸੀ । ਕਪਿਲ ਨੇ ਲਿਖਿਆ ਸੀ ਕਿ ਉਹ 5 ਸਾਲਾਂ ਤੋਂ 15  ਕਰੋੜ ਟੈਕਸ ਦੇ ਰਿਹਾ ਹੈ । ਇਸ ਦੇ ਬਾਵਜੂਦ ਉਸ ਨੂੰ ਆਪਣਾ ਦਫਤਰ ਬਨਾਉਣ ਲਈ 5 ਲੱਖ ਦੀ ਰਿਸ਼ਵਤ ਦੇਣੀ ਪੈ ਰਹੀ ਹੈ । ਇਹ ਲਿਖ ਕੇ ਕਪਿਲ ਨੇ ਪ੍ਰਧਾਨ ਮੰਤਰੀ ਤੋਂ ਪੁਛਿਆ ਸੀ ਕਿ ਇਹ ਤੁਹਾਡੇ ਚੰਗੇ ਦਿਨ ਹਨ ।

https://twitter.com/KapilSharmaK9/status/774040562450178048

https://twitter.com/KapilSharmaK9/status/774045825764917248

ਇਸ ਤੋਂ ਬਾਅਦ ਕਪਿਲ ਦਾ ਇਹ ਟਵੀਟ ਸੁਰਖੀਆਂ ਵਿੱਚ ਰਿਹਾ ਸੀ । ਇਸ ਟਵੀਟ ਨੂੰ ਲੈ ਕੇ ਕਪਿਲ ਦਾ ਅੱਜ ਤੱਕ ਮਜ਼ਾਕ ਬਣਦਾ ਆ ਰਿਹਾ ਹੈ ।

You may also like