ਫੁੱਲਾਂ ਵਾਲੀ ਕਾਰ ਵਿੱਚ ਕਪਿਲ ਸ਼ਰਮਾ ਦੀ ਵਹੁਟੀ ਗਿੰਨੀ ਦੀ ਡੋਲੀ ਹੋਈ ਰਵਾਨਾ, ਦੇਖੋ ਪੂਰੀ ਵੀਡਿਓ 

Written by  Rupinder Kaler   |  December 14th 2018 12:53 PM  |  Updated: December 14th 2018 12:54 PM

ਫੁੱਲਾਂ ਵਾਲੀ ਕਾਰ ਵਿੱਚ ਕਪਿਲ ਸ਼ਰਮਾ ਦੀ ਵਹੁਟੀ ਗਿੰਨੀ ਦੀ ਡੋਲੀ ਹੋਈ ਰਵਾਨਾ, ਦੇਖੋ ਪੂਰੀ ਵੀਡਿਓ 

ਕਮੇਡੀ ਕਿੰਗ ਕਪਿਲ ਸ਼ਰਮਾ ਦੀ ਵਹੁਟੀ ਯਾਨੀ ਗਿੰਨੀ ਦੀ ਡੋਲੀ ਫੁੱਲਾਂ ਵਾਲੀ ਕਾਰ ਤੇ ਰਵਾਨਾ ਹੋਈ ਹੈ । ਗਿੰਨੀ ਦੀ ਡੋਲੀ ਨੂੰ ਰਵਾਨਾ ਕਰਨ ਲਈ ਗਿੰਨੀ ਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਮੌਜੂਦ ਰਹੇ । ਇਸ ਮੌਕੇ ਮੀਡੀਆ ਦੇ ਲੋਕਾਂ ਦਾ ਤਾਂਤਾ ਵੀ ਲੱਗਿਆ ਰਿਹਾ ।

https://www.instagram.com/p/BrW9h5fFMXS/

ਡੋਲੀ ਵਾਲੀ ਕਾਰ ਵਿੱਚ ਬੈਠੇ ਕਪਿਲ ਤੇ ਗਿੰਨੀ ਬਹੁਤ ਜੱਚ ਰਹੇ ਸਨ । ਗਿੰਨੀ ਦੀ ਡੋਲੀ ਨੂੰ ਰਵਾਨਾ ਕਰਨ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਹੜੀਆਂ ਕਿ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀਆਂ ਹਨ ।

https://www.instagram.com/p/BrW9fnZlQdG/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਦਾ ਬੀਤੇ ਦਿਨ ਹਿੰਦੂ ਰੀਤੀ ਰਿਵਾਜ ਨਾਲ ਵਿਆਹ ਹੋ ਗਿਆ ਸੀ ਪਰ ਇਸ ਸਭ ਦੇ ਚਲਦੇ ਇਸ ਜੋੜੀ ਨੇ ਹੁਣ ਸਿੱਖ ਰਹੁ-ਰੀਤਾਂ ਮੁਤਾਬਕ ਵੀ ਵਿਆਹ ਕਰਵਾ ਲਿਆ ਹੈ। ਕਪਿਲ ਅਤੇ ਗਿੰਨੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਹਨ ।

https://www.instagram.com/p/BrW9eSMFuOm/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਦੀ ਪਤਨੀ ਗਿੰਨੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਇਸ ਲਈ ਇਸ ਜੋੜੀ ਨੇ ਦੋਵੇਂ ਧਰਮਾਂ ਮੁਤਾਬਕ ਵਿਆਹ ਕਰਵਾਇਆ ਹੈ ।ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਲਾਵਾਂ ਲੈਣ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਇਸ ਨਵ ਵਿਆਹੀ ਜੋੜੀ ਦੀ ਖੁਸ਼ੀ ਲਈ ਅਰਦਾਸ ਕੀਤੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network