Advertisment

ਕਪਿਲ ਸ਼ਰਮਾ, ਰੌਸ਼ਨ ਪ੍ਰਿੰਸ, ਮੀਕਾ ਸਿੰਘ ਤੇ ਜਸਬੀਰ ਜੱਸੀ ਜਦੋਂ ਹੋਏ ਇਕੱਠੇ ਤਾਂ ਇੰਝ ਲਗਾਈਆਂ ਰੌਣਕਾਂ, ਦੇਖੋ ਵੀਡੀਓ

author-image
By Aaseen Khan
New Update
ਕਪਿਲ ਸ਼ਰਮਾ, ਰੌਸ਼ਨ ਪ੍ਰਿੰਸ, ਮੀਕਾ ਸਿੰਘ ਤੇ ਜਸਬੀਰ ਜੱਸੀ ਜਦੋਂ ਹੋਏ ਇਕੱਠੇ ਤਾਂ ਇੰਝ ਲਗਾਈਆਂ ਰੌਣਕਾਂ, ਦੇਖੋ ਵੀਡੀਓ
Advertisment
ਬਾਲੀਵੁੱਡ ਅਤੇ ਪਾਲੀਵੁੱਡ ਦੇ ਸੁਪਰਸਟਾਰਸ ਅਕਸਰ ਇੱਕ ਦੂਜੇ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਹਨ। ਵੱਡੇ ਸਟਾਰ ਕਲਾਕਾਰ ਤੇ ਗਾਇਕ ਇਕੱਠੇ ਹੋਣ ਤੇ ਰੌਣਕਾਂ ਨਾ ਲੱਗਣ ਅਜਿਹਾ ਕਿਵੇਂ ਹੋ ਸਕਦਾ ਹੈ। ਪੰਜਾਬੀ ਕਲਾਕਾਰ ਰੌਸ਼ਨ ਪ੍ਰਿੰਸ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਕਾਮੇਡੀਅਨ ਕਪਿਲ ਸ਼ਰਮਾ, ਗਾਇਕ ਮੀਕਾ ਸਿੰਘ ਤੇ ਜੱਸੀ ਜਸਬੀਰ ਸਮੇਤ ਰੌਸ਼ਨ ਪ੍ਰਿੰਸ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਕਪਿਲ ਸ਼ਰਮਾ ਅਤੇ ਰੌਸ਼ਨ ਪ੍ਰਿੰਸ ਤਬਲਾ ਤੇ ਢੋਲਕ ਵਜਾ ਰਹੇ ਹਨ ਜਦੋਂ ਕਿ ਗਾਇਕ ਮੀਕਾ ਸਿੰਘ ਤੇ ਜੱਸੀ ਜਸਬੀਰ ਹਿੰਦੀ ਗੀਤ ਗੁਲਾਬੀ ਆਂਖੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
 
View this post on Instagram
 

#GulabiAnkhein ❤️ @mikasingh @kapilsharma @kanik4kapoor @jassijasbir @rajivthakur007 @tejisandhuofficial

A post shared by Rosshan Prince (@theroshanprince) on

ਹੋਰ ਵੇਖੋ : ਗਾਇਕ ਰੌਸ਼ਨ ਪ੍ਰਿੰਸ 'ਤੇ ਬੱਬਲ ਰਾਏ ਵੀ ਬਣਨਗੇ ਗਿੱਪੀ ਗਰੇਵਾਲ ਦੀ ਇਸ ਨਵੀਂ ਫ਼ਿਲਮ ਦੀ ਸ਼ਾਨ ਉਹਨਾਂ ਦੇ ਆਸ ਪਾਸ ਬੈਠੇ ਹੋਰ ਲੋਕ ਇਸ ਨਜ਼ਾਰੇ ਦਾ ਅਨੰਦ ਮਾਣ ਰਹੇ ਹਨ। ਕਪਿਲ ਸ਼ਰਮਾ ਜੱਸੀ ਜਸਬੀਰ ਤੇ ਮੀਕਾ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਪਾਰਟੀਆਂ 'ਤੇ ਇਸੇ ਤਰ੍ਹਾਂ ਮਹਿਮਾਨਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਹੁਣ ਰੌਸ਼ਨ ਪ੍ਰਿੰਸ ਵੀ ਲੱਗਦਾ ਹੈ ਇਸ ਬਾਲੀਵੁੱਡ ਪਾਲੀਵੁੱਡ ਬੈਂਡ 'ਚ ਨਵੇਂ ਮੈਂਬਰ ਜੁੜ ਚੁੱਕੇ ਹਨ। ਪਾਕਿਸਤਾਨ ਜਾ ਕੇ ਸ਼ੋਅ ਲਗਾਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਮੀਕਾ ਸਿੰਘ ਦਾ ਇਹ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment