ਇੱਕ ਵਾਰ ਫਿਰ ਵਿਵਾਦ ਵਿੱਚ ਆਏ ਕਪਿਲ ਸ਼ਰਮਾ, ਪੱਤਰਕਾਰਾਂ ਨਾਲ ਕੀਤੀ ਬਦਸਲੂਕੀ

written by Rupinder Kaler | February 23, 2021

ਕਪਿਲ ਸ਼ਰਮਾ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਪਿਲ ਵ੍ਹੀਲਚੇਅਰ 'ਤੇ ਬੈਠ ਕੇ ਏਅਰਪੋਰਟ ਤੋਂ ਨਿਕਲਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਦੇਖ ਕੇ ਕਪਿਲ ਸ਼ਰਮਾ ਦੇ ਫੈਨਜ਼ ਕਾਫੀ ਫ਼ਿਕਰਮੰਦ ਹਨ। ਇਸ ਦੌਰਾਨ ਅਚਾਨਕ ਕਪਿਲ ਸ਼ਰਮਾ ਪੱਤਰਕਾਰਾਂ ਨੂੰ ਦੇਖ ਕੇ ਬੁਰੀ ਤਰ੍ਹਾਂ ਭੜਕ ਗਏ ਤੇ ਬੁਰਾ-ਭਲਾ ਕਹਿਣ ਲੱਗੇ।

Image from tadka Bollywood's instagram

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਜਾਵੇਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

Image from tadka Bollywood's instagram

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਪਿਲ ਸ਼ਰਮਾ ਨੂੰ ਇਕ ਅਟੈਂਡੈਂਟ ਵ੍ਹੀਲਚੇਅਰ 'ਤੇ ਏਅਰਪੋਰਟ ਤੋਂ ਬਾਹਰ ਲੈ ਕੇ ਜਾ ਰਿਹਾ ਹੈ। ਇਸ ਦੌਰਾਨ ਪੈਪਰਾਜੀ ਉਨ੍ਹਾਂ ਦੀ ਤਸਵੀਰ ਲੈਣ ਲਗਦੇ ਹਨ। ਉਦੋਂ ਕਪਿਲ ਗੁੱਸੇ 'ਚ ਕਹਿੰਦੇ ਹਨ, 'ਓਏ, ਹਟੋ ਪਿੱਛੇ ਸਾਰੇ ਤੁਸੀਂ ਲੋਕ। ਤੁਸੀਂ ਲੋਕ ਬਦਤਮੀਜ਼ੀ ਕਰਦੇ ਹੋ। ਉੱਲੂ ਦੇ ਪੱਠੇ।' ਇਹ ਸੁਣਦਿਆਂ ਹੀ ਫੋਟੋਗ੍ਰਾਫਰ ਨੂੰ ਗੁੱਸਾ ਆਉਂਦਾ ਹੈ।

kapil sharma pic

ਇਹੀ ਨਹੀਂ ਕਪਿਲ ਦੀ ਇਹ ਗੱਲ ਸੁਣ ਕੇ ਇਕ ਫੋਟੋਗ੍ਰਾਫਰ ਕਹਿੰਦਾ ਹੈ, 'ਰਿਕਾਰਡ ਹੋ ਗਿਆ ਸਰ, ਥੈਂਕਯੂ ਸਰ।' ਇਸ ਤੋਂ ਬਾਅਦ ਕਪਿਲ ਦੀ ਟੀਮ ਤੋਂ ਇਕ ਸ਼ਖ਼ਸ ਪੈਪਰਾਜੀ ਨੂੰ ਵੀਡੀਓ ਡਿਲੀਟ ਕਰਨ ਲਈ ਕਹਿੰਦਾ ਹੈ, ਜਿਸ 'ਤੇ ਇਕ ਫੋਟੋਗ੍ਰਾਫਰ ਕਹਿੰਦਾ ਹੈ, 'ਸਾਨੂੰ ਉੱਲੂ ਦੇ ਪੱਠੇ ਕਿਹਾ ਹੈ, ਅਸੀਂ ਵੀਡੀਓ ਡਿਲੀਟ ਨਹੀਂ ਕਰਾਂਗੇ।'

 

View this post on Instagram

 

A post shared by Tadka Bollywood (@tadka_bollywood_)

0 Comments
0

You may also like