ਕਪਿਲ ਸ਼ਰਮਾ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਕਿਹਾ- ‘ਭਾਵੇਂ ਜੇਬਾਂ ਖਾਲੀ ਸਨ ਪਰ ਚਿਹਰੇ ‘ਤੇ ਹਮੇਸ਼ਾ ਮੁਸਕਾਨ ਸੀ’

written by Lajwinder kaur | May 12, 2021

ਕਾਮੇਡੀ ਕਿੰਗ ਕਪਿਲ ਸ਼ਰਮਾ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਪੋਸਟ ਪਾਈ ਹੈ। ਪਿਛਲੇ ਕੁਝ ਸਮੇਂ ਤੋਂ ਉਹ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। 25 ਮਾਰਚ ਤੋਂ ਬਾਅਦ ਅੱਜ ਯਾਨੀਕਿ 12 ਮਈ ਨੂੰ ਉਨ੍ਹਾਂ ਨੇ ਕੋਈ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੇ ਕਾਲਜ ਵਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।

kapil sharma with actor govinda image source- instagram

ਹੋਰ ਪੜ੍ਹੋ :  ਦੇਖੋ ਵੀਡੀਓ -ਅਫਸਾਨਾ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Saazish’,  ਅਦਾਕਾਰਾ ਸਾਵਨ ਰੂਪੋਵਾਲੀ ਨੇ ਆਪਣੀ ਅਦਾਕਾਰੀ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

inside image of kapil sharma his college image image source- instagram

ਇਸ ਤਸਵੀਰ 'ਚ ਉਨ੍ਹਾਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੈ। 23 ਸਾਲ ਪੁਰਾਣੀ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ- ਮੈਨੂੰ ਆਪਣੀ 23 ਸਾਲ ਪੁਰਾਣੀ ਤਸਵੀਰ ਲੱਭੀ। ਇਹ ਉਸ ਸਮੇਂ ਦੀ ਹੈ ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸਾਡੇ ਨਾਟਕ #ਅਜ਼ਾਦੀ ” ਦੇ ਪ੍ਰਦਰਸ਼ਨ ਨੂੰ ਖਤਮ ਕਰਨ ਤੋਂ ਬਾਅਦ ਆਪਣੇ ਸਾਥੀਆਂ ਨੂੰ ਮਿਲਿਆ ਸੀ। ਮੈਂ ਆਪਣੇ ਸਾਥੀਆਂ ਦੇ ਨਾਲ ਤਸਵੀਰ ਖਿੱਚਵਾਣੀ ਸੀ ਤਾਂ ਕਰਕੇ ਮੈਂ ਜਲਦੀ-ਜਲਦੀ ਆਪਣੀ ਦਾੜ੍ਹੀ ਉਤਾਰੀ।  ਉਸ ਸਮੇਂ ਫੋਟੋ ਖਿੱਚਵਾਉਣੀ ਬਹੁਤ ਲਗਜ਼ਰੀ ਚੀਜ਼ ਸੀ। ਮੈਂ ਧਿਆਨ ਨਹੀਂ ਦਿੱਤਾ ਕਿ ਗਮ (ਗੋਂਦ) ਮੇਰੇ ਚਿਹਰੇ ਉੱਤੇ ਲੱਗੀ ਰਹਿ ਗਈ ਸੀ। ਮੈਂ ਉਨ੍ਹਾਂ ਦਿਨਾਂ ਨੂੰ ਮਿਸ ਕਰਦਾਂ ਹਾਂ, ਜੇਬਾਂ ਹਮੇਸ਼ਾ ਖਾਲੀ ਹੁੰਦੀਆਂ ਸੀ ਪਰ ਚਿਹਰੇ ਉੱਤੇ ਸਦਾ ਮੁਸਕਾਨ ਰਹਿੰਦੀ ਸੀ। ਬਸ ਇਹ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਤੇ ਸੁਰੱਖਿਅਤ ਹੋ’।

kapil sharma with family image source- instagram

ਕਪਿਲ ਸ਼ਰਮਾ ਦੀ ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਕੁਝ ਹੀ ਸਮੇਂ ਲੱਖਾਂ ਦੀ ਗਿਣਤੀ 'ਚ ਲਾਈਕਸ ਤੇ ਮੈਸੇਜ਼ ਆ ਗਏ ਨੇ। ਦੱਸ ਦਈਏ ਇਸ ਸਾਲ ਕਪਿਲ ਸ਼ਰਮਾ ਦੂਜੀ ਵਾਰ ਪਿਤਾ ਬਣੇ ਨੇ। ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਇਸ ਤੋਂ ਪਹਿਲਾ ਉਹ ਇੱਕ ਬੇਟੀ ਦੇ ਪਿਤਾ ਨੇ ।

 

0 Comments
0

You may also like