Advertisment

ਕਪਿਲ ਸ਼ਰਮਾ ਨੂੰ ਯਾਦ ਆਈ ਆਪਣੇ ਪੁਰਾਣੇ ਦੋਸਤਾਂ ਦੀ, ਟਵਿੱਟਰ ਤੇ ਖੋਲ ਦਿੱਤੀ ਦਿਲ ਦੀ ਕਿਤਾਬ

author-image
By Gourav Kochhar
New Update
ਕਪਿਲ ਸ਼ਰਮਾ ਨੂੰ ਯਾਦ ਆਈ ਆਪਣੇ ਪੁਰਾਣੇ ਦੋਸਤਾਂ ਦੀ, ਟਵਿੱਟਰ ਤੇ ਖੋਲ ਦਿੱਤੀ ਦਿਲ ਦੀ ਕਿਤਾਬ
Advertisment

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਨਵਾਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਫੈਨਜ਼ ਸਾਹਮਣੇ ਆ ਚੁੱਕਾ ਹੈ। ਹਾਲ ਹੀ 'ਚ ਉਸ ਦੇ ਪੁਰਾਣੇ ਮੈਂਬਰ ਅਲੀ ਅਸਗਰ ਨੇ ਕਪਿਲ ਨੂੰ ਨਵੇਂ ਸ਼ੋਅ ਦੀ ਵਧਾਈ ਦਿੱਤੀ। ਅਲੀ ਦੀ ਵਧਾਈ ਪੜ੍ਹ ਕੇ ਕਪਿਲ ਤੋਂ ਰਿਹਾ ਨਾ ਗਿਆ ਤੇ ਉਸ ਨੇ ਜੋ ਜਵਾਬ ਦਿੱਤਾ ਉਹ ਕਾਫੀ ਭਾਵੁਕ ਸੀ। ਅਲੀ ਅਸਗਰ ਕਪਿਲ ਦੇ ਸ਼ੋਅ 'ਚ 'ਨਾਨੀ' ਦਾ ਕਿਰਦਾਰ ਨਿਭਾ ਚੁੱਕਾ ਹੈ। ਅਲੀ ਨੇ ਕਪਿਲ ਨੂੰ ਟਵੀਟ 'ਚ ਲਿਖਿਆ, ਐਂਟਰਟੇਨਮੈਂਟ ਵਾਪਸ ਆ ਚੁੱਕਾ ਹੈ। ਤੁਹਾਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ ਕਪਿਲ। ਤੁਸੀਂ ਪਰਿਵਾਰਾਂ ਦਾ ਖੂਬ ਮਨੋਰੰਜਨ ਕਰੋ।

Advertisment
publive-image

ਇਸ ਟਵੀਟ ਦੇ ਜਵਾਬ 'ਚ ਕਪਿਲ ਨੇ ਇਮੋਸ਼ਨਲ/ਭਾਵੁਕ ਜਵਾਬ ਦਿੱਤਾ, ''ਥੈਂਕ ਯੂ ਅਲੀ ਭਰਾ। ਮੈਂ ਤੁਹਾਨੂੰ ਸਾਰਿਆਂ ਨੂੰ ਮਿਸ ਕਰ ਰਿਹਾ ਹਾਂ। ਇਹ ਉਹੀ ਫਲੋਰ ਹੈ, ਜਿਸ 'ਤੇ ਅਸੀਂ ਕਾਮੇਡੀ ਨਾਈਟਸ ਲਈ ਸ਼ੂਟ ਕਰਦੇ ਹੁੰਦੇ ਸਨਸ਼ ਸਿਰਫ ਮੈਂ ਜਾਣਦਾ ਹਾਂ ਕਿ ਤੁਹਾਡੇ ਸਾਰਿਆਂ ਬਿਨਾਂ ਮੈਂ ਇਹ ਕਿਵੇਂ ਸ਼ੂਟ ਕਰ ਰਿਹਾ ਹਾਂ? ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ।''

ਦੱਸਣਯੋਗ ਹੈ ਕਿ ਬੀਤੇ ਸਾਲ ਆਸਟਰੇਲੀਆ ਤੋਂ ਪਰਤਦੇ ਸਮੇਂ ਕਪਿਲ ਸ਼ਰਮਾ ਦੀ ਪੂਰੀ ਟੀਮ ਨਾਲ ਅਣਬਨ ਹੋ ਗਈ ਸੀ। ਜਿਸ ਕਰਕੇ ਚੰਦਨ, ਅਲੀ ਅਸਗਰ ਤੇ ਸੁਨੀਲ ਗਰੋਵਰ ਕਪਿਲ ਦਾ ਸ਼ੋਅ ਛੱਡ ਕੇ ਚਲੇ ਗਏ ਸਨ। ਜਿਥੇ ਚੰਦਨ ਨੇ ਕੁਝ ਦਿਨ ਬਾਅਦ ਕਪਿਲ ਸ਼ਰਮਾ ਦਾ ਸ਼ੋਅ ਦੋਬਾਰਾ ਜੁਵਾਇਨ ਕਰ ਲਿਆ ਸੀ, ਉਥੇ ਹੀ ਅਸਗਰ ਕ੍ਰਿਸ਼ਣਾ ਦੇ ਸ਼ੋਅ ਨਾਲ ਜੁੜ ਗਏ ਸਨ। ਜਦੋਂ ਕਪਿਲ ਸ਼ਰਮਾ ਆਪਣੀ ਫਿਲਮ 'ਫਿਰੰਗੀ' ਦਾ ਪ੍ਰਮੋਸ਼ਨ ਕਰ ਰਹੇ ਸਨ ਤਾਂ ਉਸ ਸਮੇਂ ਇਸ ਗੱਲ ਨੂੰ ਮੰਨਿਆ ਸੀ ਕਿ ਉਸ ਤੋਂ ਗਲਤੀ ਹੋ ਗਈ ਸੀ, ਜਿਸ ਦਾ ਪਛਤਾਵਾ/ਅਫਸੋਸ ਹਮੇਸ਼ਾ ਰਹੇਗਾ। publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment