ਕਪਿਲ ਸ਼ਰਮਾ ਦੀ ਬੇਟੀ ਅਨਾਇਰਾ ਹਿੰਦੀ, ਅੰਗਰੇਜ਼ੀ ਨਹੀਂ ਬਲਕਿ ਇਹ ਭਾਸ਼ਾ ਜ਼ਿਆਦਾ ਸਮਝਦੀ ਹੈ

Written by  Rupinder Kaler   |  November 06th 2020 03:19 PM  |  Updated: November 06th 2020 03:19 PM

ਕਪਿਲ ਸ਼ਰਮਾ ਦੀ ਬੇਟੀ ਅਨਾਇਰਾ ਹਿੰਦੀ, ਅੰਗਰੇਜ਼ੀ ਨਹੀਂ ਬਲਕਿ ਇਹ ਭਾਸ਼ਾ ਜ਼ਿਆਦਾ ਸਮਝਦੀ ਹੈ

ਕਪਿਲ ਸ਼ਰਮਾ ਦੀ ਬੇਟੀ ਅਨਾਇਰਾ ਹਿੰਦੀ, ਅੰਗਰੇਜ਼ੀ ਨਹੀ ਬਲਕਿ ਬੰਗਾਲੀ ਭਾਸ਼ਾ ਅਸਾਨੀ ਨਾਲ ਸਮਝਦੀ ਹੈ । ਦਰਅਸਲ ਇਸ ਗੱਲ ਦੀ ਜਾਣਕਾਰੀ ਖੁਦ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਵਿੱਚ ਦਿੱਤੀ ਹੈ । ਇਹ ਗੱਲ ਸੁਣਕੇ ਹਰ ਕੋਈ ਹੈਰਾਨ ਹੈ ਕਿ ਛੋਟੀ ਜਿਹੀ ਬੱਚੀ ਬੰਗਾਲੀ ਭਾਸ਼ਾ ਕਿਵੇਂ ਸਮਝਦੀ ਹੈ ।

Kapil Sharma’s Adorable Selfie With Daughter Anayra Is The Best Thing On Internet Today

ਹੋਰ ਪੜ੍ਹੋ :

Daughters Day : Kapil Sharma Shares His Daughter Anayra New Pics

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵਾਰ ਕਪਿਲ ਦੇ ਸ਼ੋਅ ਵਿੱਚ ਕ੍ਰਿਕੇਟਰ ਸੁਰੇਸ਼ ਰੈਨਾ ਆਪਣੀ ਪਤਨੀ ਨਾਲ ਪਹੁੰਚੇ ਸਨ । ਇਸ ਦੌਰਾਨ ਕਪਿਲ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ।ਕਪਿਲ ਨੇ ਗੱਲਬਾਤ ਕਰਦੇ ਹੋਏ ਕਿਹਾ ‘ਅਨਾਇਰਾ ਹਿੰਦੀ ਤੇ ਅੰਗਰੇਜ਼ੀ ਘੱਟ ਸਮਝਦੀ ਹੈ ਤੇ ਬੰਗਾਲੀ ਭਾਸ਼ਾ ਜ਼ਿਆਦਾ ਸਮਝਦੀ ਹੈ ਇਸ ਦੇ ਪਿੱਛੇ ਵਜ੍ਹਾ ਇਹ ਹੈ ਕਿ ਅਸੀਂ ਸਾਰੇ ਘਰ ਵਿੱਚ ਹਿੰਦੀ ਤੇ ਪੰਜਾਬੀ ਵਿੱਚ ਗੱਲਬਾਤ ਕਰਦੇ ਹਾਂ ।

Jatinder Shah Meets Kapil Sharma Daughter Anayra Sharma

ਇਸ ਦੇ ਨਾਲ ਅੰਗਰੇਜ਼ੀ ਵੀ ਬੋਲਦੇ ਹਾਂ, ਪਰ ਬੰਗਾਲੀ ਭਾਸ਼ਾ ਤੇ ਜ਼ਿਆਦਾ ਰਿਐਕਟ ਕਰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਅਕਸਰ ਆਪਣੀ ਬੇਟੀ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਹਨ ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

https://twitter.com/KapilSharmaK9/status/1322454279420981249


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network