ਕਪਿਲ ਸ਼ਰਮਾ ਨੇ ਆਪਣੇ ਲਾਈਵ ਸ਼ੋਅ ‘ਚ ਆਪਣੀ ਪਤਨੀ ਗਿੰਨੀ ਚਤਰਥ ਨੂੰ ਕੀਤਾ ਤੰਜ਼, ਕਿਹਾ- ‘ਤੂੰ ਮੇਰੀ ਕਦੇ ਨਹੀਂ ਸੁਣਦੀ’

written by Lajwinder kaur | June 28, 2022

ਇਨ੍ਹੀਂ ਦਿਨੀਂ ਕਪਿਲ ਸ਼ਰਮਾ ਆਪਣੀ ਟੀਮ ਨਾਲ ਵਿਦੇਸ਼ ਦੌਰੇ 'ਤੇ ਗਏ ਹੋਏ ਹਨ। ਹਾਲ ਹੀ 'ਚ ਉਨ੍ਹਾਂ ਨੇ ਕੈਨੇਡਾ ਦੇ ਵੈਨਕੂਵਰ 'ਚ ਆਪਣਾ ਸ਼ੋਅ ਕੀਤਾ, ਜਿਸ 'ਚ ਕਾਫੀ ਭੀੜ ਦੇਖਣ ਨੂੰ ਮਿਲੀ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕਪਿਲ ਸ਼ਰਮਾ ਦੇ ਸ਼ੋਅ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜੋ ਕਿ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਨਵਾਂ ਵੀਡੀਓ, ਇੱਕ ਵਾਰ ਫਿਰ ਅਦਾਕਾਰਾ ਨੇ ਆਪਣੀਆਂ ਅਦਾਵਾਂ ਦੇ ਨਾਲ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

Kapil Sharma meets non-Hindi speaking fan at Vancouver airport [Watch Video] Image Source: Instagram
ਇਸ ਵੀਡੀਓ 'ਚ ਕਪਿਲ ਸ਼ਰਮਾ ਜੋ ਕਿ ਸਟੇਜ 'ਤੇ ਦਰਸ਼ਕਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਇਸ ਵੀਡੀਓ 'ਚ ਪਤਨੀ ਗਿੰਨੀ ਚਤਰਥ 'ਤੇ ਤਾਅਨੇ ਮਾਰਦੇ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ 'ਸੌਰੀ..Ginni Chatrath' ਵੀ ਲਿਖਿਆ ਹੈ।

kpail sharma viral video talking ginni chtharth

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ, 'ਸੌਰੀ ਗਿੰਨੀ ਚਤਰਥ।' ਇਸ ਵੀਡੀਓ 'ਚ ਕਪਿਲ ਸ਼ਰਮਾ ਆਪਣੇ ਸਾਰੇ ਦਰਸ਼ਕਾਂ ਦੇ ਵੱਲ ਕੈਮਰਾ ਘੁਮਾਉਂਦਾ ਹੋਏ ਕਹਿੰਦਾ ਹੈ 'ਆਪ ਸਭ ਕੇ ਲਿਏ...ਗਿੰਨੀ, ਤੂ ਕਦੇ ਵੀ ਮੇਰੀ ਗੱਲ ਨਹੀਂ ਸੁਣਦੀ.. ਦੇਖੋ ਕਿੰਨੇ ਲੋਕ ਮੇਰੀ ਗੱਲ ਸੁਣਨ ਆਏ ਹਨ...ਉਹ ਵੀ ਟਿਕਟ ਲੈ ਕੇ’। ਜਿਸ ਤੋਂ ਬਾਅਦ ਉਹ ਕੁਦ ਸ਼ਰਮਾ ਜਾਂਦੇ ਨੇ ਤੇ ਸਾਰੇ ਦਰਸ਼ਕ ਹੱਸਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਉੱਤੇ ਕਪਿਲ ਸ਼ਰਮਾ ਦਾ ਇਹ ਕਮੇਡੀ ਸਟਾਈਲ ਖੂਬ ਪਸੰਦ ਕੀਤਾ ਜਾ ਰਿਹਾ ਹੈ।

afsana khan and kapil sharma latest pics

ਵੈਸੇ ਵੀ, ਕਪਿਲ ਸ਼ਰਮਾ ਅਕਸਰ ਆਪਣੇ ਸ਼ੋਅ 'ਤੇ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਆਪਣੀ ਪਤਨੀ ਨੂੰ ਲੈ ਕੇ ਮਜ਼ਾਕ ਉਡਾਉਂਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਕਪਿਲ ਸ਼ਰਮਾ ਆਪਣੀ ਟੀਮ ਨਾਲ ਦੁਨੀਆ ਭਰ ਦੇ ਲੋਕਾਂ ਦਾ ਮਨੋਰੰਜਨ ਕਰਨ ਲਈ ਕੈਨੇਡਾ ਪਹੁੰਚੇ ਹਨ। ਇਸ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

View this post on Instagram

 

A post shared by Kapil Sharma (@kapilsharma)

You may also like