ਕਪਿਲ ਸ਼ਰਮਾ ਨੇ ਆਪਣੇ ਵਿਆਹ ਦਾ ਵੀਡਿਓ ਕੀਤਾ ਸਾਂਝਾ ,ਵੇਖੋ ਵੀਡਿਓ By Shaminder 28 Dec 2018 | Updated On 28 Dec 2018 10:47 IST in Punjabi Buzz Celebrities Special New Update Advertisment ਕਪਿਲ ਸ਼ਰਮਾ ਦੇ ਵਿਆਹ ਨੂੰ ਬੇਸ਼ੱਕ ਕਈ ਦਿਨਹੋ ਚੁੱਕੇ ਨੇ । ਉਨ੍ਹਾਂ ਦੇ ਵਿਆਾਹ 'ਚ ਪਾਲੀਵੁੱਡ ਸਣੇ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ । ਉਨ੍ਹਾਂ ਦਾ ਇਹ ਵਿਆਹ ਯਾਦਗਾਰ ਹੋ ਨਿੱਬੜਿਆ । ਪਰ ਹੁਣ ਕਪਿਲ ਸ਼ਰਮਾ ਨੇ ਆਪਣੇ ਵਿਆਹ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਵਿਆਹ ਦੀਆਂ ਵੀਡਿਓ ਉਨ੍ਹਾਂ ਦੇ ਯੂਟਿਊਬ ਚੈਨਲ ਕੇ ਨਾਈਨ 'ਤੇ ਵੀ ਵੇਖੀਆਂ ਜਾ ਸਕਦੀਆਂ ਨੇ । ਹੋਰ ਵੇਖੋ :ਕਪਿਲ ਸ਼ਰਮਾ ਦੇ ਨਾਲ ਕੰਮ ਕਰਨ ਲਈ ਕਮੇਡੀ ਕੁਈਨ ਨੂੰ ਕਈ ਮਹੀਨੇ ਕਰਨਾ ਪਿਆ ਇੰਤਜ਼ਾਰ Advertismenthttps://www.instagram.com/p/Br6RIMOhDjP/ ਕਪਿਲ ਸ਼ਰਮਾ ਨੇ ਪਿਛਲੇ ਦਿਨੀਂ ਕਾਲਜ ਸਮੇਂ ਤੋਂ ਦੋਸਤ ਰਹੀ ਗਿੰਨੀ ਚਤਰਥ ਨਾਲ ਵਿਆਹ ਰਚਾਇਆ ਸੀ ਅਤੇ ਬੀਤੇ ਦਿਨ ਹੀ ਉਨ੍ਹਾਂ ਨੇ ਮੁਬੰਈ 'ਚ ਆਪਣੀ ਦੂਜੀ ਰਿਸੈਪਸ਼ਨ ਪਾਰਟੀ ਦਿੱਤੀ ਸੀ । ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ ਸਨ ।ਗਿੰਨੀ ਅਤੇ ਕਪਿਲ ਸ਼ਰਮਾ ਵੱਲੋਂ ਦਿੱਤੀ ਗਈ ਰਿਸੈਪਸ਼ਨ ਪਾਰਟੀ ‘ਚ ਹਰਭਜਨ ਮਾਨ ਵੀ ਉਚੇਚੇ ਤੌਰ ‘ਤੇ ਪਹੁੰਚੇ । kapil sharma wedding video ਇਸ ਮੌਕੇ ‘ਤੇ ਹਰਭਜਨ ਮਾਨ ਨੇ ਦੋਨਾਂ ਦੀ ਜੋੜੀ ਨੂੰ ਸਮਰਪਿਤ ਇੱਕ ਗੀਤ ਗਾਇਆ ‘ਤੇਰੀ ਮੇਰੀ ਜੋੜੀ’। ਇਸ ਗੀਤ ਨੂੰ ਹਰਭਜਨ ਮਾਨ ਨੇ ਗਾ ਕੇ ਸੁਣਾਇਆ । ਇਸ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਹੋਰ ਵੀ ਕਈ ਹਸਤੀਆਂ ਪਹੁੰਚੀਆਂ ਹੋਈਆਂ ਸਨ । ਜਿਨ੍ਹਾਂ ‘ਚ ਕਪਿਲ ਸ਼ਰਮਾ ਦੇ ਕਈ ਦੋਸਤ ਮਿੱਤਰ ਸ਼ਾਮਿਲ ਸਨ । kapil sharma wedding video ਦੱਸ ਦਈਏ ਕਿ ਕਪਿਲ ਸ਼ਰਮਾ ਅਤੇ ਗਿੰਨੀ ਦੀ ਦੋਸਤੀ ਕਾਲਜ ਸਮੇਂ ਤੋਂ ਸੀ ਅਤੇ ਲੰਬੇ ਸਮੇਂ ਤੋਂ ਦੋਨਾਂ ਦੇ ਵਿਆਹ ਦੇ ਕਿਆਸ ਲਗਾਏ ਜਾ ਰਹੇ ਸਨ ਅਤੇ ਆਖਿਰਕਾਰ ਦੋਨਾਂ ਨੇ ਇਸ ਦੋਸਤੀ ਨੂੰ ਖੁਬਸੂਰਤ ਜਿਹੇ ਰਿਸ਼ਤੇ ਵਿਆਹ ਦੇ ਬੰਧਨ 'ਚ ਬੰਨ ਲਿਆ । #latest-entertainment-news #kapil-sharma #ginni-kapil-wedding Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article