ਕਪਿਲ ਸ਼ਰਮਾ ਦੇ ਰਾਹ ‘ਚ ਰੋੜਾ ਬਣੇਗੀ ਅਰਚਣਾ ਪੂਰਨ ਸਿੰਘ, ਵੀਡੀਓ ‘ਚ ਹੋਇਆ ਖੁਲਾਸਾ

Written by  Lajwinder kaur   |  August 14th 2019 10:06 AM  |  Updated: August 14th 2019 10:07 AM

ਕਪਿਲ ਸ਼ਰਮਾ ਦੇ ਰਾਹ ‘ਚ ਰੋੜਾ ਬਣੇਗੀ ਅਰਚਣਾ ਪੂਰਨ ਸਿੰਘ, ਵੀਡੀਓ ‘ਚ ਹੋਇਆ ਖੁਲਾਸਾ

‘ਦ ਕਪਿਲ ਸ਼ਰਮਾ’ ਸ਼ੋਅ ‘ਚ ਅਰਚਣਾ ਪੂਰਨ ਸਿੰਘ ਦੇ ਹਾਸਿਆਂ ਦੇ ਠਹਾਕਿਆਂ ਤੋਂ ਤਾਂ ਹਰ ਕੋਈ ਜਾਣੂ ਹੈ। ਸ਼ੋਅ ‘ਚ ਕਪਿਲ ਸ਼ਰਮਾ ਤੇ ਅਰਚਣਾ ਪੂਰਨ ਸਿੰਘ ਦੀ ਨੋਕ-ਝੋਕ ਤੋਂ ਹਰ ਕੋਈ ਵਾਕਿਫ਼ ਹੈ। ਪਰ ਹੁਣ ਅਰਚਣਾ ਪੂਰਨ ਸਿੰਘ ਕਪਿਲ ਸ਼ਰਮਾ ਦੀ ਨੱਕ ‘ਚ ਦਮ ਕਰਨ ਵਾਲੀ ਹੈ। ਉਹ ਕਪਿਲ ਸ਼ਰਮਾ ਦੀ ਕਹਾਣੀ ‘ਚ ਵਿਲੇਨ ਦੇ ਰੂਪ ‘ਚ ਨਜ਼ਰ ਆਉਣਗੇ। ਜੀ ਹਾਂ ਪਰ ਇਹ ਅਸਲ ਜ਼ਿੰਦਗੀ ‘ਚ ਨਹੀਂ ਸਗੋਂ ਰੀਲ ਲਾਈਫ਼ ‘ਚ ਅਜਿਹਾ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਵੇਖੋ:ਅਖਿਲ ਦੇ ‘ਖ਼ਾਬ’ ਗੀਤ ਨੇ ਪਾਰ ਕੀਤਾ 300 ਮਿਲੀਅਨ ਦਾ ਅੰਕੜਾ

ਜੀ ਹਾਂ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ‘ਐਂਗਰੀ ਬਰਡ-2’ ਫ਼ਿਲਮ ਦਾ ਟਰੇਲਰ ਸਾਂਝਾ ਕੀਤਾ ਹੈ, ‘ਖਲਨਾਇਕਾਂ ਦੀ ਮਾਂ ਇੱਥੇ ਤਿਆਰ ਹੈ, ਆਪਣਾ ਗੁੱਸਾ ਕੱਢਣ ਦੇ ਲਈ ਅਰਚਣਾ ਪੂਰਨ ਸਿੰਘ ਜੋ ਕਿ ਜ਼ੀਟਾ ਨਾਂਅ ਦੇ ਕਿਰਦਾਰ ਨੂੰ ਆਵਾਜ਼ ਦਿੰਦੇ ਹੋਏ ਸਾਡੀ ਫ਼ਿਲਮ ਐਂਗਰੀ ਬਰਡਸ ‘ਚ ..ਦੇਖੋ ਫ਼ਿਲਮ ‘ਐਂਗਰੀ ਬਰਡ ਮੂਵੀ 2’ ‘ਚ ਉਨ੍ਹਾਂ ਦੇ ਮਾਸਟਰ ਪਲੇਨ ਤਿਆਰ ਕਰ ਲਏ ਨੇ ਮੇਰੇ ਵਿਰੁੱਧ ਯਾਨੀ ਕਿ ਰੈਡ...ਦੇਖੋ ਸਿਨੇਮਾ ਘਰਾਂ ‘ਚ ਹਿੰਦੀ ਵਰਜਨ ‘ਚ 23 ਅਗਸਤ ਨੂੰ’

ਦੱਸ ਦਈਏ ਇਸ ਫ਼ਿਲਮ ‘ਚ ਕਪਿਲ ਸ਼ਰਮਾ ਰੈਡ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ। ਅਰਚਣਾ ਪੂਰਨ ਸਿੰਘ ਜ਼ੀਟਾ ਦੇ ਕਿਰਦਾਰ ਨੂੰ ਆਵਾਜ਼ ਦੇਣਗੇ ਜਦਕਿ ਕੀਕੂ ਸ਼ਾਰਦਾ ਲੇਨਰਡ ਦਾ ਕਿਰਦਾਰ ਨੂੰ ਆਪਣੀ ਆਵਾਜ਼ ਦੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ 23 ਅਗਸਤ ਨੂੰ ਹਿੰਦੀ, ਅੰਗਰੇਜ਼ੀ, ਤਾਮਿਲ ਤੇ ਤੇਲਗੂ ਵਰਜਨ ‘ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network