ਕਪਿਲ ਸ਼ਰਮਾ ਤੇ ਭਾਰਤੀ ਸਿੰਘ ਦੀ ਨਵੀਂ ਲੁੱਕ ਵਾਲਾ ਵੀਡੀਓ ਤੇਜ਼ੀ ਨਾਲ ਹੋ ਰਿਹਾ ਹੈ ਵਾਇਰਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਇਹ ਮਜ਼ੇਦਾਰ ਵੀਡੀਓ

Written by  Lajwinder kaur   |  July 21st 2020 02:37 PM  |  Updated: July 21st 2020 02:37 PM

ਕਪਿਲ ਸ਼ਰਮਾ ਤੇ ਭਾਰਤੀ ਸਿੰਘ ਦੀ ਨਵੀਂ ਲੁੱਕ ਵਾਲਾ ਵੀਡੀਓ ਤੇਜ਼ੀ ਨਾਲ ਹੋ ਰਿਹਾ ਹੈ ਵਾਇਰਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਇਹ ਮਜ਼ੇਦਾਰ ਵੀਡੀਓ

ਕਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਆਪਣੀ ਗੱਲਾਂ ਦੇ ਨਾਲ ਸਭ ਨੂੰ ਹਸਾ-ਹਸਾ ਲੋਟਪੋਟ ਕਰ ਦਿੰਦੇ ਨੇ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕਪਿਲ ਸ਼ਰਮਾ ਦੇ ਨਾਲ ਕਮੇਡੀ ਕੁਈਨ ਭਾਰਤੀ ਸਿੰਘ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਕਪਿਲ ਸ਼ਰਮਾ ਤੇ ਭਾਰਤੀ ਸਿੰਘ ਹੋਰਾਂ ਨੇ ਅਜੀਬੋ ਗਰੀਬੋ ਜਿਹਾ ਵੀਡੀਓ ਫਿਲਟਰ ਲਗਾ ਕੇ ਆਪਣੀ ਸ਼ਕਲਾਂ ਨੂੰ ਅਨੋਖਾ ਹੀ ਰੂਪ ਦਿੱਤਾ ਹੈ । ਦੋਵਾਂ ਦੇ ਚਿਹਰੇ ਦੇਖ ਕੇ ਪਹਿਚਾਨਣਾ ਮੁਸ਼ਕਿਲ ਹੋ ਰਿਹਾ ਹੈ ਕਿ ਇਹ ਕਪਿਲ ਤੇ ਭਾਰਤੀ ਨੇ ।  ਦੋਵਾਂ ਦੇ ਮੂੰਹ ‘ਚ ਦੋ ਹੀ ਦੰਦ ਨਜ਼ਰ ਆ ਰਹੇ ਨੇ । ਵੀਡੀਓ ‘ਚ ਦੋਵਾਂ ਦੀ ਹਾਸੇ ਵਾਲੀਆਂ ਗੱਲਾਂ ਸੁਣ ਕੇ ਦਰਸ਼ਕਾਂ ਦਾ ਹੱਸ-ਹੱਸ ਕੇ ਬੁਰਾ ਹਾਲ ਹੋਇਆ ਪਿਆ ਹੈ । ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਕਮੈਂਟਸ ‘ਚ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਇਸ ਵੀਡੀਓ ਨੂੰ 4 ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਮੁੜ ਤੋਂ ਉਨ੍ਹਾਂ ਦੇ ਕਮੇਡੀ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਨੇ । ਫੈਨਜ਼ ਇਸ ਸ਼ੋਅ ਨੂੰ ਦੁਬਾਰਾ ਤੋਂ ਦੇਖਣ ਦੇ ਲਈ ਬਹੁਤ ਉਤਸੁਕ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network