ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਝਲਕ, ਕੁਝ ਹੀ ਮਿੰਟਾਂ ‘ਚ ਲਾਈਕਸ ਪਹੁੰਚੇ ਲੱਖਾਂ ‘ਚ

Written by  Lajwinder kaur   |  January 15th 2020 05:31 PM  |  Updated: January 15th 2020 05:31 PM

ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਝਲਕ, ਕੁਝ ਹੀ ਮਿੰਟਾਂ ‘ਚ ਲਾਈਕਸ ਪਹੁੰਚੇ ਲੱਖਾਂ ‘ਚ

ਸਾਲ 2019 ਕਪਿਲ ਸ਼ਰਮਾ ਤੇ ਗਿੰਨੀ ਚਤਰਥ ਲਈ ਖੁਸ਼ੀਆਂ ਭਰਿਆ ਰਿਹਾ ਹੈ। ਕਿਉਂਕਿ 10 ਦਸੰਬਰ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਦੋਵੇਂ ਜਣੇ ਇੱਕ ਨੰਨ੍ਹੀ ਬੱਚੀ ਦੇ ਮਾਤਾ-ਪਿਤਾ ਬਣੇ ਸਨ। ਗਿੰਨੀ ਚਤਰਥ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਕਪਿਲ ਸ਼ਰਮਾ ਦੀ ਬੇਟੀ ਦੀ ਪਹਿਲੀ ਝਲਕ ਦਾ ਇੰਤਜ਼ਾਰ ਕਰ ਰਹੇ ਸਨ।

View this post on Instagram

 

Meet our piece of heart “Anayra Sharma” ❤️ ? #gratitude

A post shared by Kapil Sharma (@kapilsharma) on

ਹੋਰ ਵੇਖੋ:ਪਿਆਰ ਦੇ ਰੰਗਾਂ ਨਾਲ ਭਰਿਆ ਸੁਫ਼ਨਾ ਫ਼ਿਲਮ ਦਾ ਪਹਿਲਾ ਗੀਤ ‘ਕਬੂਲ ਏ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ,ਦੇਖੋ ਵੀਡੀਓ

ਜਿਸਦੇ  ਚੱਲਦੇ ਕਪਿਲ ਸ਼ਰਮਾ ਨੇ ਆਪਣੀ ਬੇਟੀ ਦੀ ਪਹਿਲੀ ਝਲਕ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਿਲੋ ਸਾਡੇ ਦਿਲ ਦੇ ਟੁਕੜੇ ਅਨਾਇਰਾ ਸ਼ਰਮਾ (Anayra Sharma) ਨੂੰ’

ਇਸ ਪੋਸਟ ਉੱਤੇ ਮਿਸ ਪੂਜਾ, ਕਵਿਤਾ ਕੌਸ਼ਿਕ, ਬੀ ਪਰਾਕ, ਰਵੀ ਦੁਬੇ, ਮਾਹੀ ਵਿੱਜ, ਹਿਨਾ ਖ਼ਾਨ ਤੋਂ ਇਲਾਵਾ ਮਨੋਰੰਜਨ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਕਾਮੈਂਟਸ ਕਰਕੇ ਵਧਾਈਆਂ ਦੇ ਨਾਲ ਬੱਚੀ ਦੀ ਤਾਰੀਫ ਕਰ ਰਹੇ ਹਨ। ਜਿਸਦੇ ਚੱਲਦੇ ਇੰਸਟਾਗ੍ਰਾਮ ਉੱਤੇ ਕੁਝ ਹੀ ਮਿੰਟਾਂ ‘ਚ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਨੂੰ ਮਿਲ ਚੁੱਕੇ ਹਨ। ਕਪਿਲ ਸ਼ਰਮਾ ਦੀ ਲਾਡੋ ਰਾਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network