ਦੇਖੋ ਵੀਡੀਓ ਕਿਵੇਂ ਕਪਿਲ ਸ਼ਰਮਾ ਦੇ ਸ਼ੋਅ ‘ਚ ਰਿਤਿਕ ਰੌਸ਼ਨ ਨੇ ਕੀਤੀ ਮਸਤੀ

Written by  Lajwinder kaur   |  September 25th 2019 04:04 PM  |  Updated: September 25th 2019 04:04 PM

ਦੇਖੋ ਵੀਡੀਓ ਕਿਵੇਂ ਕਪਿਲ ਸ਼ਰਮਾ ਦੇ ਸ਼ੋਅ ‘ਚ ਰਿਤਿਕ ਰੌਸ਼ਨ ਨੇ ਕੀਤੀ ਮਸਤੀ

ਇੰਡੀਅਨ ਕਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਨਾਲ ਬਾਲੀਵੁੱਡ ਦੇ ਹੈਂਡਸਮ ਤੇ ਡੈਸ਼ਿੰਗ ਐਕਟਰ ਰਿਤਿਕ ਰੌਸ਼ਨ ਨਜ਼ਰ ਆ ਰਹੇ ਹਨ। ਜੀ ਹਾਂ ਰਿਤਿਕ ਰੌਸ਼ਨ ਆਪਣੀ ਆਉਣ ਵਾਲੀ ਫ਼ਿਲਮ ‘ਵਾਰ’ ਦੀ ਪ੍ਰਮੋਸ਼ਨ ਦੇ ਲਈ ਕਪਿਲ ਸ਼ਰਮਾ ਦੇ ਟੀਵੀ ਸ਼ੋਅ ‘ਚ ਸ਼ਿਰਕਤ ਕਰਨ ਆਏ ਸਨ। ਜਿੱਥੇ ਉਹ ਆਪਣੀ ਫ਼ਿਲਮ ਦੀ ਅਦਾਕਾਰਾ ਵਾਣੀ ਕਪੂਰ ਦੇ ਨਾਲ ਨਜ਼ਰ ਆਏ।

ਹੋਰ ਵੇਖੋ:ਕਰਣ ਦਿਓਲ ਕਰਦੇ ਨੇ ਆਪਣੇ ਪਾਪਾ ਸੰਨੀ ਦਿਓਲ ਦੀ ਮਿਮਿਕ੍ਰੀ, ਦੇਖੋ ਵਾਇਰਲ ਵੀਡੀਓ

ਇਸ ਵੀਡੀਓ ‘ਚ ਕਪਿਲ ਸ਼ਰਮਾ ਰਿਤਿਕ ਰੌਸ਼ਨ ਤੋਂ ਡਾਸ ਮੁਵ ਸਿੱਖਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਹ ਡਾਂਸ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੋ ਘੰਟਿਆਂ ‘ਚ ਸੱਤ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਜੇ ਗੱਲ ਕਰੀਏ ਰਿਤਿਕ ਰੌਸ਼ਨ ਦੀ ਫ਼ਿਲਮ ‘ਵਾਰ’ ਦੀ ਤਾਂ ਐਕਸ਼ਨ ਤੇ ਥ੍ਰਿਲਰ ਦੇ ਨਾਲ ਭਰੇ ਟਰੇਲਰ ਨੂੰ 70 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਫ਼ਿਲਮ ‘ਚ ਟਾਈਗਰ ਸ਼ਰਾਫ ਐਕਸ਼ਨ ‘ਚ ਰਿਤਿਕ ਰੌਸ਼ਨ ਨੂੰ ਟੱਕਰ ਦਿੰਦੇ ਹੋਏ ਨਜ਼ਰ ਆਉਣਗੇ। ਐਕਸ਼ਨ ਤੇ ਰੋਮਾਂਚ ਨਾਲ ਭਰੀ ਇਹ ਫ਼ਿਲਮ 2 ਅਕਤੂਬਰ ਨੂੰ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network