ਕਪਿਲ ਸ਼ਰਮਾ ਨੇ ਅਰਚਨਾ ਪੂਰਨ ਸਿੰਘ ਨਾਲ ਸਾਂਝੀਆਂ ਨਵੀਆਂ ਤਸਵੀਰਾਂ, ਪ੍ਰਸ਼ੰਸਕ ਨੂੰ ਪਸੰਦ ਆ ਰਿਹਾ ਹੈ ਦੋਵਾਂ ਕਲਾਕਾਰਾਂ ਦਾ ਇਹ ਕੂਲ ਅੰਦਾਜ਼

written by Lajwinder kaur | August 24, 2022

The Kapil Sharma Show: Kapil Sharma shares new pictures with Archana Puran Singh: ਕਾਮੇਡੀਅਨ ਕਪਿਲ ਸ਼ਰਮਾ ਟੀਵੀ 'ਤੇ ਵਾਪਸੀ ਕਰਨ ਲਈ ਤਿਆਰ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੀਜ਼ਨ 4 ਦੀ ਸ਼ੁਰੂਆਤ ਤੋਂ ਪਹਿਲਾਂ ਕਪਿਲ ਨੇ ਆਪਣੇ ਨਵੇਂ ਲੁੱਕ ਦੀ ਝਲਕ ਦਿਖਾਈ। ਹਾਲ ਹੀ 'ਚ ਉਹ ਆਪਣੀ ਨਵੀਂ ਲੁੱਕ ਦੇ ਨਾਲ ਰੈਂਪਵਾਕ ਕਰਦੇ ਹੋਏ ਨਜ਼ਰ ਆਏ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਸਨ।

ਹੋਰ ਪੜ੍ਹੋ : ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਫ਼ਿਲਮ ‘ਮਾਂ ਦਾ ਲਾਡਲਾ’ ਦਾ ਫਰਸਟ ਲੁੱਕ ਪੋਸਟਰ ਰਿਲੀਜ਼, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

archana and kapil sharma image from Instagram

ਕਪਿਲ ਸ਼ਰਮਾ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਲੁੱਕ ਵਾਲੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ਚ ਉਨ੍ਹਾਂ ਦੇ ਨਾਲ ਅਦਾਕਾਰਾ ਤੇ ਹਾਸਿਆਂ ਦੇ ਠਹਾਕੇ ਲਗਾਉਣ ਵਾਲੀ ਅਰਚਨਾ ਪੂਰਨਾ ਸਿੰਘ ਵੀ ਨਜ਼ਰ ਆ ਰਹੀਆਂ ਹਨ।

new look kapil sharma image from Instagram

ਉਨ੍ਹਾਂ ਨੇ ਅਰਚਨਾ ਪੂਰਨ ਸਿੰਘ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਪਿਲ ਅਤੇ ਅਰਚਨਾ ਨੇ ਸ਼ੋਅ ਲਈ ਫੋਟੋਸ਼ੂਟ ਕਰਵਾਇਆ ਸੀ। ਕਪਿਲ ਨੇ ਅਰਚਨਾ ਨੂੰ ਆਪਣਾ ਲੱਕੀ ਚਾਰਮ ਕਿਹਾ, ਨਾਲ ਹੀ ਉਸ ਨੇ ਦੱਸਿਆ ਕਿ ਇਹ ਤਸਵੀਰਾਂ ਬਿਹਾਈਂਡ ਦਾ ਸੀਨ ਵਾਲੀਆਂ ਹਨ।

image from instagram

ਕਪਿਲ ਨੇ ਆਪਣਾ ਹੇਅਰ ਸਟਾਈਲ ਬਦਲ ਲਿਆ ਹੈ। ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਪੈਂਟ ਦੇ ਨਾਲ ਚਿੱਟਾ ਬਲੇਜ਼ਰ ਪਾਇਆ ਹੋਇਆ ਹੈ। ਵੱਡੇ ਆਕਾਰ ਵਾਲੇ ਸਨਗਲਾਸ ਵੀ ਪਾਏ ਹਨ। ਜਦਕਿ ਅਰਚਨਾ ਪੂਰਨ ਸਿੰਘ ਡੈਨਿਮ ਆਊਟਫਿਟ 'ਚ ਨਜ਼ਰ ਆ ਰਹੀ ਹੈ। ਦੋਵੇਂ ਕੈਮਰੇ ਵੱਲ ਦੇਖ ਕੇ ਹੱਸ ਰਹੇ ਹਨ।

ਕਪਿਲ ਅਤੇ ਅਰਚਨਾ ਕਈ ਸਾਲਾਂ ਤੋਂ ਟੀਵੀ 'ਤੇ ਇਕੱਠੇ ਕੰਮ ਕਰ ਰਹੇ ਹਨ। ਪਰਦੇ 'ਤੇ ਉਨ੍ਹਾਂ ਦੀ ਬਾਂਡਿੰਗ ਸ਼ਾਨਦਾਰ ਹੈ। ਸ਼ੇਅਰ ਕੀਤੀਆਂ ਤਸਵੀਰਾਂ 'ਚ ਕਪਿਲ ਅਤੇ ਅਰਚਨਾ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ। ਕਪਿਲ ਨੇ ਫੋਟੋਆਂ ਦੇ ਨਾਲ ਕੈਪਸ਼ਨ 'ਚ ਲਿਖਿਆ- 'ਮੇਰੇ ਲੱਕੀ ਚਾਰਮ ਨਾਲ ਸ਼ੂਟਿੰਗ ਹਮੇਸ਼ਾ ਮਜ਼ੇਦਾਰ ਹੁੰਦੀ ਹੈ।' ਪ੍ਰਸ਼ੰਸਕ ਤੇ ਕਲਾਕਾਰ ਦੋਵੇਂ ਕਲਾਕਾਰਾਂ ਦੇ ਇਸ ਕੂਲ ਅੰਦਾਜ਼ ਦੀਆਂ ਤਾਰੀਫ ਕਰ ਰਹੇ ਹਨ।

You may also like