ਮਰਹੂਮ ਸ਼ਾਇਰ ਰਾਹਤ ਇੰਦੌਰੀ ਨੂੰ ਕਪਿਲ ਸ਼ਰਮਾ ਤੇ ਪੰਜਾਬੀ ਕਲਾਕਾਰਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

Written by  Lajwinder kaur   |  August 12th 2020 01:43 PM  |  Updated: August 12th 2020 01:53 PM

ਮਰਹੂਮ ਸ਼ਾਇਰ ਰਾਹਤ ਇੰਦੌਰੀ ਨੂੰ ਕਪਿਲ ਸ਼ਰਮਾ ਤੇ ਪੰਜਾਬੀ ਕਲਾਕਾਰਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

ਮਕਬੂਲ ਸ਼ਾਇਰ ਰਾਹਤ ਇੰਦੌਰੀ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਆਪਣੀ ਯਾਦਗਾਰ ਸ਼ਾਇਰੀ ਨਾਲ ਉਨ੍ਹਾਂ ਲੋਕਾਂ ਦੇ ਮਨਾਂ ਉੱਤੇ ਅਮਿੱਟ ਛਾਪ ਛੱਡੀ ਹੈ । ਰਾਹਤ ਇੰਦੌਰੀ ਦੀ ਮੌਤ ਸਾਹਿਤ ਜਗਤ ਨੂੰ ਵੱਡਾ ਨੁਕਸਾਨ ਹੋਇਆ ਹੈ ।  ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਸ਼ੋਅ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਸ਼ਾਇਰ ਰਾਹਤ ਇੰਦੌਰੀ ਨੇ ਸ਼ਿਰਕਤ ਕੀਤੀ ਸੀ । ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ਅਫ਼ਵਾਹ ਥੀ ਕਿ ਮੇਰੀ ਤਬੀਅਤ ਖ਼ਰਾਬ ਹੈ, ਲੋਗੋਂ ਨੇ ਪੂਛ ਪੁੂਛ ਕੇ ਬਿਮਾਰ ਕਰ ਦਿਆ ਦੋ ਗਜ਼ ਹੀ ਸਹੀ, ਮੇਰੀ ਮਲਕਿਯਤ ਤੋਂ ਹੈ, ਏ ਮੌਤ, ਤੂਨੇ ਮੁਝੇ ਜ਼ਿੰਮੀਦਾਰ ਕਰ ਦਿਆ ।

ਉਧਰ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਫੋਟੋ ਸ਼ੇਅਰ ਕਰਦੇ ਹੋਏ ਇੱਕ ਸ਼ਾਇਰੀ ਲਿਖਦੇ ਹੋਏ ਲਿਖਿਆ ਹੈ, ਅਲਵਿਦਾ ਰਾਹਤ ਇੰਦੌਰੀ ਸਾਬ । ਇਸ ਤੋਂ ਇਲਾਵਾ ਕਈ ਪੰਜਾਬੀ ਜਗਤ ਤੇ ਬਾਲੀਵੁੱਡ ਜਗਤ ਨੇ ਪੋਸਟ ਪਾ ਕੇ ਰਾਹਤ ਇੰਦੌਰੀ ਨੂੰ ਸ਼ਰਧਾਂਜਲੀ ਦਿੱਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network