ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਆਉਣ ਵਾਲੀ ਹੈ ਗੁੱਡ ਨਿਊਜ਼, ਗੱਲਾਂ-ਗੱਲਾਂ ਕਰ ਬੈਠੇ ਵੱਡਾ ਖੁਲਾਸਾ

Written by  Rupinder Kaler   |  November 15th 2019 05:35 PM  |  Updated: November 15th 2019 05:35 PM

ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਆਉਣ ਵਾਲੀ ਹੈ ਗੁੱਡ ਨਿਊਜ਼, ਗੱਲਾਂ-ਗੱਲਾਂ ਕਰ ਬੈਠੇ ਵੱਡਾ ਖੁਲਾਸਾ

ਕਮੇਡੀ ਕਿੰਗ ਕਪਿਲ ਸ਼ਰਮਾ ਛੇਤੀ ਹੀ ਪਾਪਾ ਬਣਨ ਵਾਲੇ ਹਨ । ਇਸ ਸਭ ਦਾ ਉਹਨਾਂ ਨੇ ਗੱਲਾਂ-ਗੱਲਾਂ ਵਿੱਚ ਖੁਲਾਸਾ ਵੀ ਕਰ ਦਿੱਤਾ ਹੈ ।ਦਰਅਸਲ ਅਕਸ਼ੈ ਕੁਮਾਰ ਨੇ ਵੀਰਵਾਰ ਨੂੰ ਆਪਣੀ ਫ਼ਿਲਮ ਗੁੱਡ ਨਿਊਜ਼ ਦਾ ਫਸਟ ਲੁਕ ਜਾਰੀ ਕੀਤਾ ਸੀ। ਇਹ ਫਿਲਮ ਆਈਵੀਐਫ ਜ਼ਰੀਏ ਹੋਣ ਵਾਲੀ ਪ੍ਰੈਗਨੈਂਸੀ ਦੇ ਵਿਸ਼ੇ 'ਤੇ ਅਧਾਰਿਤ ਹੈ।

https://twitter.com/KapilSharmaK9/status/1194909158446792705

ਫ਼ਿਲਮ ਦੇ ਪੋਸਟਰਾਂ 'ਤੇ ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਨੂੰ ਗਰਭਵਤੀ ਅਵਸਥਾ ਵਿਚ ਦਿਖਾਇਆ ਗਿਆ ਹੈ। ਇਸ ਪੋਸਟਰ ਤੇ ਕਮੈਂਟ ਕਰਦੇ ਹੋਏ ਕਪਿਲ ਨੇ ਆਪਣਾ ਰਾਜ਼ ਵੀ ਖੋਲ ਦਿੱਤਾ। ਕਪਿਲ ਨੇ ਲਿਖਿਆ : ਵਧਾਈ ਹੋਵੇ ਭਾਜੀ। ਪੋਸਟਰ ਬਹੁਤ ਵਧੀਆ ਦਿਖ ਰਿਹਾ ਹੈ ਪਰ ਮੇਰੀ ਗੁੱਡ ਨਿਊਜ਼ ਤੁਹਾਡੀ ਗੁੱਡ ਨਿਊਜ਼ ਤੋਂ ਪਹਿਲਾਂ ਆ ਰਹੀ ਹੈ।

ਕਪਿਲ ਦੇ ਇਸ ਖੁਲਾਸੇ ਦਾ ਜਵਾਬ ਦਿੰਦੇ ਹੋਏ ਅਕਸ਼ੈ ਨੇ ਲਿਖਿਆ : ਕਮਾਲ ਕਰ ਦਿੱਤਾ ਸ਼ਰਮਾ ਜੀ। ਤੁਹਾਡੀ ਗੁੱਡ ਨਿਊਜ਼ ਲਈ ਦਿਲ ਤੋਂ ਮੁਬਾਰਕਬਾਦ। ਦੱਸ ਦੇਈਏ ਕਿ ਗੁੱਡ ਨਿਊਜ਼ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਜ਼ਾਹਰ ਹੈ ਕਿ ਕਪਿਲ ਦੇ ਪਾਪਾ ਬਣਨ ਵਿਚ ਹੁਣ ਬਹੁਤਾ ਸਮਾਂ ਨਹੀਂ ਹੈ।

https://twitter.com/akshaykumar/status/1194925622939701250


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network