ਕਪਿਲ ਸ਼ਰਮਾ ਅਤੇ ਮੀਕਾ ਸਿੰਘ ਨੇ ਬੱਚਿਆਂ ਨਾਲ ਕੁਝ ਇਸ ਤਰ੍ਹਾਂ ਮਨਾਇਆ ਵਿਸਾਖੀ ਦਾ ਤਿਉਹਾਰ

Written by  Shaminder   |  April 12th 2019 10:56 AM  |  Updated: April 12th 2019 10:56 AM

ਕਪਿਲ ਸ਼ਰਮਾ ਅਤੇ ਮੀਕਾ ਸਿੰਘ ਨੇ ਬੱਚਿਆਂ ਨਾਲ ਕੁਝ ਇਸ ਤਰ੍ਹਾਂ ਮਨਾਇਆ ਵਿਸਾਖੀ ਦਾ ਤਿਉਹਾਰ

ਕਪਿਲ ਸ਼ਰਮਾ ਨੇ ਵਿਸਾਖੀ ਦਾ ਤਿਉਹਾਰ ਇੱਕ ਦਿਨ ਪਹਿਲਾਂ ਹੀ ਮਨਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ । ਕਪਿਲ ਸ਼ਰਮਾ ਦੇ ਵਿਆਹ 'ਤੇ ਵੀ ਵੱਡੇ-ਵੱਡੇ ਕਲਾਕਾਰਾਂ ਨੇ ਸ਼ਿਰਕਤ ਕੀਤੀ । ਮੀਕਾ ਸਿੰਘ ਨਾਲ ਕਪਿਲ ਸ਼ਰਮਾ ਦੀ ਵਧੀਆ ਬਾਂਡਿੰਗ ਹੈ ਅਤੇ ਅਕਸਰ ਉਹ ਮੀਕਾ ਸਿੰਘ ਨਾਲ ਨਜ਼ਰ ਆ ਜਾਂਦੇ ਨੇ । ਹੁਣ ਦੋਨਾਂ ਦੀਆਂ ਮੁੜ ਤੋਂ ਕੁਝ ਤਸਵੀਰਾਂ ਵਾਇਰਲ ਹੋਈਆਂ ਨੇ ।

ਹੋਰ ਵੇਖੋ :ਲਗਜ਼ਰੀ ਦੇ ਮਾਮਲੇ ‘ਚ ਕਪਿਲ ਸ਼ਰਮਾ ਸ਼ਾਹਰੁਖ ਨੂੰ ਵੀ ਛੱਡਦੇ ਹਨ ਪਿੱਛੇ, ਕਿਸ ਤਰ੍ਹਾਂ ਦੇ ਘਰ ਤੇ ਕਿਸ ਤਰ੍ਹਾਂ ਦੀਆਂ ਕਾਰਾਂ ਰੱਖਦੇ ਹਨ ਕਪਿਲ, ਦੇਖੋ ਤਸਵੀਰਾਂ

https://www.instagram.com/p/Bv9BbMDgS2M/

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਮੀਕਾ ਸਿੰਘ ਨਾਲ ਇੱਕ ਵਾਰ ਮੁੜ ਤੋਂ ਨਜ਼ਰ ਆਏ ਹਨ ਅਤੇ ਉਨ੍ਹਾਂ ਨੇ ਡਿਵਾਈਨ ਟੱਚ ਅਕੈਡਮੀ ਦੇ ਬੱਚਿਆਂ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ । ਦੋਨਾਂ ਨੇ ਬੱਚਿਆਂ ਨਾਲ ਖੂਬ ਮਸਤੀ ਕੀਤੀ । ਇਸ ਦੌਰਾਨ ਪ੍ਰਸਿੱਧ ਟੀਵੀ ਅਦਾਕਾਰ ਗੁਰਮੀਤ ਚੌਧਰੀ ਵੀ ਮੌਜੂਦ ਸਨ । ਇਸ ਮੌਕੇ ਬੱਚਿਆਂ ਨੇ ਮੀਕਾ ਸਿੰਘ ਦੇ ਗੀਤਾਂ 'ਤੇ ਡਾਂਸ ਵੀ ਕੀਤਾ । ਇਸ ਸੰਸਥਾ 'ਚ ਜ਼ਰੂਰਤਮੰਦ ਬੱਚਿਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ । ਇਸ ਮੌਕੇ 'ਤੇ ਸਭ ਨੇ ਵਿਸਾਖੀ ਦੀਆਂ ਵਧਾਈਆਂ ਵੀ ਸਭ ਨੂੰ ਦਿੱਤੀਆਂ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network