'ਬ੍ਰਾਊਨ ਮੁੰਡੇ' ਤੋਂ ਬਾਅਦ ਕਪਿਲ ਸ਼ਰਮਾ ਲੈ ਕੇ ਆ ਰਹੇ ਨੇ 'ਵਿਹਲੇ ਮੁੰਡੇ', ਕਾਮੇਡੀ ਕਿੰਗ ਨੇ ਸ਼ੇਅਰ ਕੀਤੀ ਮਜ਼ੇਦਾਰ ਵੀਡੀਓ

written by Pushp Raj | July 07, 2022

Kapil Sharma Become Vehle Munde: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਟੀਮ ਨਾਲ ਵਿਦੇਸ਼ ਦੌਰੇ 'ਤੇ ਸਨ। ਉਹ ਉਥੇ ਸ਼ੋਅ ਕਰਨ ਗਏ ਹਨ ਤੇ ਕੁਝ ਕਾਰਨਾਂ ਦੇ ਚੱਲਦੇ ਉਨ੍ਹਾਂ ਦੇ ਕੁਝ ਸ਼ੋਅਸ ਰੱਦ ਹੋ ਗਏ ਹਨ। ਹੁਣ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਵੀਡੀਓ ਸ਼ੇਅਰ ਕੀਤਾ ਹੈ, ਫੈਨਜ਼ ਇਸ ਵੀਡੀਓ ਦਾ ਆਨੰਦ ਮਾਣ ਰਹੇ ਹਨ।

image From instagram

ਕਪਿਲ ਸ਼ਰਮਾ ਨਾਂ ਮਹਿਜ਼ ਆਪਣੀ ਪਰਫਾਰਮੈਂਸ ਨਾਲ ਸਗੋਂ ਸਟਾਈਲ ਨਾਲ ਵੀ ਅਮਰੀਕਾ 'ਚ ਸੁਰਖੀਆਂ ਬਟੋਰ ਰਹੇ ਹਨ। ਆਪਣੇ ਫੋਟੋਸ਼ੂਟ ਦੀਆਂ ਸਪੱਸ਼ਟ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ, ਕਾਮੇਡੀ ਸਟਾਰ ਨੇ ਹੁਣ ਆਪਣੀ 'ਸਟਾਈਲਿਸ਼ ਸਵੇਰ' ਦੀ ਝਲਕ ਦਿੱਤੀ ਹੈ।

'ਬ੍ਰਾਊਨ ਮੁੰਡੇ' ਤੋਂ ਬਾਅਦ ਕਪਿਲ ਸ਼ਰਮਾ ਲੈ ਕੇ ਆ ਰਹੇ ਨੇ 'ਵਿਹਲੇ ਮੁੰਡੇ',
ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਐਲਬਮ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਕੈਪਸ਼ਨ ਵਿੱਚ ਲਿਖਿਆ, " After the great success of #brownmunde now in 2022 we r presenting #vehlemunde 🤪😂Video me kaam kar rahe saathi kalakaar @rajivthakur007 @zorarandhawaofficial 🤣"

Image Source: Instagram

ਕਪਿਲ ਆਪਣੀ ਮਾਈਕਲ ਐਂਡ ਕੋਰਸ ਜੈਕੇਟ ਅਤੇ ਟੀ-ਸ਼ਰਟ ਵਿੱਚ ਆਪਣੀ ਕਾਰ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ, ਇਸ ਨਾਲ ਉਨ੍ਹਾਂ ਨੇ ਨੀਲੇ ਰੰਗ ਦੀ ਡੈਨਿਮ ਜੀਂਸ ਪਾਈ ਹੋਈ ਹੈ।ਸ਼ੇਅਰ ਕੀਤੀ ਗਈ ਵੀਡੀਓ ਦੇ ਬੈਕਗ੍ਰਾਊਂਡ ਵਿੱਛ ਏ.ਪੀ. ਢਿੱਲੋਂ ਦੇ ਗੀਤ "ਬ੍ਰਾਊਨ ਮੁੰਡੇ" ਸੁਣਾਈ ਦੇ ਰਿਹਾ ਹੈ।

ਕਪਿਲ ਸ਼ਰਮਾ ਦੇ ਸ਼ੋਅ ਦੀ ਡੇਟ ਹੋਈ ਰੀਸ਼ੈਡਿਊਲ
ਦੱਸ ਦਈਏ ਕਿ ਵੈਨਕੂਵਰ ਅਤੇ ਟੋਰਾਂਟੋ ਵਿੱਚ ਸਫਲ ਸ਼ੋਅ ਤੋਂ ਬਾਅਦ, ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਇਸ ਹਫਤੇ ਦੇ ਅੰਤ ਵਿੱਚ ਨਿਊਯਾਰਕ ਵਿੱਚ ਪ੍ਰਦਰਸ਼ਨ ਕਰਨ ਲਈ ਤਿਆਰ ਸਨ। ਹਾਲਾਂਕਿ ਹੁਣ ਸ਼ੋਅ ਰੱਦ ਕਰ ਦਿੱਤੇ ਗਏ ਹਨ। ਪ੍ਰੋਗਰਾਮ ਦੇ ਪ੍ਰਮੋਟਰਾਂ ਮੁਤਾਬਕ ਦੱਸਿਆ ਗਿਆ ਸੀ ਕਿ ਸ਼ੋਅ ਨੂੰ 'ਸ਼ੈਡਿਊਲ ਟਕਰਾਅ' ਕਾਰਨ ਅੱਗੇ ਵਧਾਉਣਾ ਪਿਆ। ਉਨ੍ਹਾਂ ਦੀ ਵੈੱਬਸਾਈਟ 'ਤੇ ਸ਼ੇਅਰ ਕੀਤੇ ਗਏ ਨੋਟਿਸ 'ਚ ਲਿਖਿਆ ਹੈ, ''ਦਿ ਕਪਿਲ ਸ਼ਰਮਾ ਸ਼ੋਅ 9 ਜੁਲਾਈ ਨੂੰ ਨਸਾਓ ਕੋਲੀਜ਼ੀਅਮ ਅਤੇ 23 ਜੁਲਾਈ, 2022 ਨੂੰ ਕਿਊ ਇੰਸ਼ੋਰੈਂਸ ਅਰੇਨਾ ਵਿਖੇ ਹੋਵੇਗਾ।

image From instagram

ਹੋਰ ਪੜ੍ਹੋ: 72 ਸਾਲ ਦੀ ਉਮਰ 'ਚ ਵੀ ਬੇਹੱਦ ਫਿਟ ਨੇ ਰਾਕੇਸ਼ ਰੌਸ਼ਨ, ਵਰਕਆਊਟ ਕਰਦੇ ਨੇ ਦੀ ਵੀਡੀਓ ਹੋਈ ਵਾਇਰਲ

ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਵੀ ਵਜ੍ਹਾ ਕਾਰਨ, ਕੋਈ ਸ਼ੈਡਿਊਲ ਕੌਨਫਲਿਕਟ ਹੋਵੇਗਾ ਤਾਂ ਮਿਤੀ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ। ਅਸਲ ਮਿਤੀ ਲਈ ਖਰੀਦੀਆਂ ਗਈਆਂ ਸਾਰੀਆਂ ਟਿਕਟਾਂ ਮੁੜ ਨਿਰਧਾਰਿਤ ਮਿਤੀ ਲਈ ਵੈਧ ਹੋਣਗੀਆਂ। ਜੇਕਰ ਤੁਸੀਂ ਰਿਫੰਡ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਖਰੀਦ ਦੇ ਆਪਣੇ ਅਸਲ ਸਥਾਨ ਨਾਲ ਸੰਪਰਕ ਕਰੋ।"

 

View this post on Instagram

 

A post shared by Kapil Sharma (@kapilsharma)

You may also like