ਬਹੁਤ ਜਲਦ ਰਿਲੀਜ਼ ਹੋਵੇਗੀ ਕਪਿਲ ਸ਼ਰਮਾ ਦੀ ਫਿਲਮ ‘ਪਾਕਿਸਤਾਨ’ ‘ਚ

Written by  Lajwinder kaur   |  November 27th 2018 07:52 AM  |  Updated: November 27th 2018 07:52 AM

ਬਹੁਤ ਜਲਦ ਰਿਲੀਜ਼ ਹੋਵੇਗੀ ਕਪਿਲ ਸ਼ਰਮਾ ਦੀ ਫਿਲਮ ‘ਪਾਕਿਸਤਾਨ’ ‘ਚ

ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਜਿਸ ਨੂੰ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਸੁਮੀਤ ਸਿੰਘ ਨੇ ਪਹਿਲਾਂ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੇ ਹਨ। ਪਰ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦੀ ਇਹ ਦੂਜੀ ਮੂਵੀ ਸੀ ਇਸ ਤੋਂ ਪਹਿਲਾਂ ਉਹਨਾਂ ਨੇ 'ਫ਼ਿਰੰਗੀ' ਨੂੰ ਪ੍ਰੋਡਿਊਸ ਕੀਤਾ ਸੀ। 

ਹੋਰ ਪੜ੍ਹੋ: ਸੜਕਾਂ ‘ਤੇ ਧਮਾਲਾਂ ਪਾਉਣ ਲਈ ਤਿਆਰ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ

ਕਪਿਲ ਨੇ ਅਪਣੇ ਫੇਸਬੁੱਕ ਅਕਾਊਂਟ ਉੱਤੇ ‘ਸੰਨ ਆਫ ਮਨਜੀਤ ਸਿੰਘ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ, “ਪਬਲਿਕ ਦੀ ਡਿਮਾਂਡ ਤੇ ਅਸੀਂ 30 ਨਵੰਬਰ ਨੂੰ ‘ਸੰਨ ਆਫ ਮਨਜੀਤ ਸਿੰਘ’ ਫਿਲਮ ਨੂੰ ਪਾਕਿਸਤਾਨ ‘ਚ ਰਿਲੀਜ਼ ਕਰ ਰਹੇ ਹਾਂ”

https://www.facebook.com/Kapilsharmapunj/photos/a.648422241855030/2199583920072180/?type=3&theater

ਕਪਿਲ ਸ਼ਰਮਾ ਨੇ ਜਿਹੜਾ ਪੋਸਟਰ ਰਿਲੀਜ਼ ਕੀਤਾ ਉਸ ‘ਚ ਪਾਕਿਸਤਾਨ ਦੇ ਸਿਨੇਮਾ ਘਰਾਂ ਦੀ ਲਿਸਟ ਹੈ ਜਿਸ ‘ਚ ਜਿੱਥੇ-ਜਿੱਥੇ ਮੂਵੀ ਨੂੰ ਰਿਲੀਜ਼ ਕੀਤਾ ਜਾਵੇਗਾ। ਦੱਸ ਦੇਈਏ ਇਹ ਮੂਵੀ ਭਾਰਤ ‘ਚ ਪਹਿਲਾਂ ਹੀ 12 ਅਕਤੂਬਰ 2018 ਨੂੰ ਰਿਲੀਜ਼ ਹੋ ਕੇ ਲੋਕਾਂ ਦਾ ਮਨਰੋਜੰਨ ਕਰ ਚੁੱਕੀ ਹੈ।kapil sharma's punjabi movie 'son of manjeet singh' son release in pakistan

ਇਸ ਮੂਵੀ ‘ਚ ਪਿਤਾ ਤੇ ਪੁੱਤਰ ਦੇ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਦਿਖਾਇਆ ਗਿਆ ਹੈ। ਇਹ ਫਿਲਮ ਬੇਹੱਦ ਜ਼ਬਰਦਸਤ ਤੇ ਇਮੋਸ਼ਨਲ ਹੈ। ਫਿਲਮ ‘ਚ ਪਿਤਾ ਦੀ ਭੂਮਿਕਾ ਗੁਰਪ੍ਰੀਤ ਘੁੱਗੀ ਨੇ ਨਿਭਾਈ ਹੈ। ਆਰਥਿਕ ਤੰਗੀ ਹੋਣ ਦੇ ਬਾਵਜੂਦ ਪਿਤਾ ਅਪਣੇ ਪੁੱਤਰ ਨੂੰ ਇਨਵੈਸਟਮੈਂਟ ਬੈਂਕਰ ਬਣਾਉਣਾ ਚਾਹੁੰਦਾ ਹੈ ਪਰ ਪੁੱਤਰ ਧੋਨੀ-ਭੱਜੀ ਵਾਂਗ ਕ੍ਰਿਕਟਰ ਬਣਨ ਦਾ ਸੁਪਨਾ ਦੇਖਦਾ ਹੈ, ਜਿਸ ਕਰਕੇ ਉਹ ਪੜ੍ਹਾਈ 'ਚ ਜ਼ੀਰੋ ਲੈ ਕੇ ਆਉਂਦਾ ਹੈ।son of manjeet singh in pakistan

ਹੋਰ ਪੜ੍ਹੋ: ਪੀਟੀਸੀ ਪੰਜਾਬੀ ਅਤੇ ਪੀਟੀਸੀ ਮਿਊਜ਼ਿਕ ਵੱਲੋਂ ਰਿਲੀਜ ਕੀਤਾ ਗਿਆ ਕਮਲਜੀਤ ਨੀਰੂ ਦਾ ਨਵਾਂ ਗੀਤ ” ਜਾਗੋ ਵਾਲੀ ਰਾਤ “

ਗੁਰਪ੍ਰੀਤ ਘੁੱਗੀ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ,ਹਾਰਬੀ ਸੰਘਾ, ਮਲਕੀਤ ਰੌਣੀ, ਜਪਜੀ ਖਹਿਰਾ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਵਰਗੇ ਪੰਜਾਬੀ ਸਿਤਾਰੇ ਵੀ ਸ਼ਾਮਿਲ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ‘ਸੰਨ ਆਫ ਮਨਜੀਤ ਸਿੰਘ’ ਪਾਕਿਸਤਾਨ ਦੇ ਸਰੋਤਿਆਂ ਨੂੰ ਇਮੋਸ਼ਨਲ ਕਰਨ ‘ਚ ਕਾਮਯਾਬ ਹੋ ਪਾਉਂਦੀ ਹੈ।

-Ptc Punjabi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network